ਨੌਕਰੀਆਂ ਲਈ ਨੇਤਾਵਾਂ ਪਿੱਛੇ ਭੱਜਣ ਦੀ ਬਜਾਏ ਨੌਜਵਾਨ ਅਪਣੀ ਪਾਨ ਦੀ ਦੁਕਾਨ ਖੋਲ੍ਹਣ : ਦੇਬ
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਪਿਛਲੇ ਕੁੱਝ ਸਮੇਂ ਤੋਂ ਅਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ਵਿਚ ਆਏ ਹੋਏ ਹਨ। ਉਨ੍ਹਾਂ ਦੇ ਇਕ ਤੋਂ ....
ਅਗਰਤਲਾ: ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਪਿਛਲੇ ਕੁੱਝ ਸਮੇਂ ਤੋਂ ਅਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ਵਿਚ ਆਏ ਹੋਏ ਹਨ। ਉਨ੍ਹਾਂ ਦੇ ਇਕ ਤੋਂ ਬਾਅਦ ਇਕ ਅਜ਼ੀਬੋ ਗ਼ਰੀਬ ਬਿਆਨ ਆ ਰਹੇ ਹਨ, ਜਿਨ੍ਹਾਂ ਕਾਰਨ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਹੁਣ ਫਿ਼ਰ ਉਨ੍ਹਾਂ ਨੇ ਇਕ ਅਜਿਹਾ ਬਿਆਨ ਦਿਤਾ ਹੈ, ਜਿਸ ਨਾਲ ਇਕ ਵਾਰ ਫਿ਼ਰ ਤੋਂ ਉਹ ਚਰਚਾ ਵਿਚ ਆ ਗਏ ਹਨ।
ਮੁੱਖ ਮੰਤਰੀ ਬਿਪਲਬ ਦੇਬ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਵਿਸ਼ੇਸ਼ ਕਰਕੇ ਪੜ੍ਹੇ ਲਿਖੇ ਵਰਗ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨੇਤਾਵਾਂ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਬਲਕਿ ਇਸ ਦੀ ਬਜਾਏ ਅਪਣੀ ਪਾਨ ਦੀ ਦੁਕਾਨ ਖੋਲ੍ਹ ਲੈਣੀ ਚਾਹੀਦੀ ਹੈ। ਉਨ੍ਹਾਂ ਸੁਝਾਠਅ ਦਿੰਦੇ ਹੋਏ ਕਿਹਾ ਕਿ ਇਸ ਤੋਂ ਚੰਗਾ ਹੈ ਕਿ ਪ੍ਰਧਾਨ ਮੰਤਰੀ ਦੀ ਮੁਦਰਾ ਯੋਜਨਾ ਤਹਿਤ ਬੈਂਕ ਤੋਂ ਲੋਨ ਲੈ ਕੇ ਪਸ਼ੂ ਸਰੋਤ ਖੇਤਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਸ਼ੁਰੂ ਕਰ ਕੇ ਖ਼ੁਦ ਦਾ ਰੁਜ਼ਗਾਰ ਪੈਦਾ ਕਰਨ।
ਬਿਪਲਬ ਦੇਬ ਨੇ ਕਿਹਾ ਕਿ ਨੌਜਵਾਨ ਕਈ ਸਾਲਾਂ ਤਕ ਰਾਜਨੀਤਕ ਦਲਾਂ ਦੇ ਪਿੱਛੇ ਸਰਕਾਰੀ ਨੌਕਰੀਆਂ ਦੇ ਚੱਕਰਾਂ ਵਿਚ ਦੌੜਦੇ ਰਹਿੰਦੇ ਹਨ। ਇਸੇ ਚੱਕਰ ਵਿਚ ਉਹ ਅਪਣੇ ਜੀਵਨ ਦਾ ਕਾਫ਼ੀ ਕੀਮਤੀ ਸਮਾਂ ਖ਼ਰਾਬ ਕਰ ਲੈਂਦੇ ਹਨ ਪਰ ਜੇਕਰ ਉਨ੍ਹਾਂ ਨੇ ਅਜਿਹਾ ਕਰਨ ਦੀ ਬਜਾਏ ਖ਼ੁਦ ਦੀ ਪਾਨ ਦੀ ਦੁਕਾਨ ਖੋਲ੍ਹੀ ਹੁੰਦੀ ਤਾਂ ਉਨ੍ਹਾਂ ਦੇ ਖ਼ਾਤੇ ਵਿਚ ਹੁਣ ਤਕ 5 ਲੱਖ ਰੁਪਏ ਜਮ੍ਹਾਂ ਹੁੰਦੇ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪ੍ਰਗਿਆ ਭਵਨ ਵਿਚ ਤ੍ਰਿਪੁਰਾ ਵੈਟੇਰਨਰੀ ਪ੍ਰੀਸ਼ਦ ਵਲੋਂ ਕਰਵਾਏ ਸੈਮੀਨਾਰ ਵਿਚ ਸੰਬੋਧਨ ਕਰਦੇ ਹੋਏ ਇਹ ਗੱਲਾਂ ਆਖੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਹੋਰ ਬਿਆਨ ਵਿਚ ਕਿਹਾ ਸੀ ਕਿ ਮੈਕੇਨੀਕਲ ਇੰਜੀਨਿਅਰਿੰਗ ਪਿਛੋਕੜ ਵਾਲੇ ਲੋਕਾਂ ਨੂੰ ਸਿਵਲ ਸੇਵਾਵਾਂ ਦੀ ਚੋਣ ਨਹੀਂ ਕਰਨੀ ਚਾਹੀਦੀ। ਦੇਬ ਨੇ ਪ੍ਰਗਿਆ ਭਵਨ ਵਿਚ ਕਰਵਾਏ ਇਕ ਪ੍ਰੋਗਰਾਮ ਵਿਚ ਕਿਹਾ ਕਿ ਮੈਕੇਨੀਕਲ ਇੰਜੀਨਿਅਰਿੰਗ ਪਿਛੋਕੜ ਵਾਲੇ ਲੋਕਾਂ ਨੂੰ ਸਿਵਲ ਸੇਵਾਵਾਂ ਦੀ ਚੋਣ ਨਹੀਂ ਕਰਨੀ ਚਾਹੀਦੀ।