EC ਨੂੰ ਮੋਦੀ ਦੀਆਂ ਰੈਲੀਆਂ ਦੇ ਖਰਚੇ ਦਾ ਵੇਰਵਾ ਮੰਗਣ ਨੂੰ ਕਹਾਂਗੇ: ਮਮਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਮਤਾ ਨੇ ਕਿਹਾ ਕਿ ਮੋਦੀ ਦੀ ਵਾਰਾਣਸੀ ਤੋਂ ਉਮੀਦਵਾਰੀ ਵੀ ਰੱਦ ਕੀਤੀ ਜਾਵੇ

Mamata Banerjee

ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਆਮ ਚੋਣਾਂ ਚ ਵੋਟਾਂ ਖਰੀਦਣ ਲਈ ਪੈਸੇ ਵੰਡਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਚ ਹੋਏ ਖਰਚ ਦਾ ਵੇਰਵਾ ਮੰਗਣ ਦੀ ਅਪੀਲ ਕਰੇਗੀ। ਮਮਤਾ ਨੇ ਇਹ ਵੀ ਮੰਗ ਕੀਤੀ ਕਿ ਮੋਦੀ ਦੀ ਵਾਰਾਣਸੀ ਤੋਂ ਉਮੀਦਵਾਰੀ ਰੱਦ ਕੀਤੀ ਜਾਵੇ।

ਮਿਦਨਾਪੁਰ ਚ ਕਈ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ, ‘ਭਾਜਪਾ ਲੋਕਾਂ ਨੂੰ ਆਪਣੀਆਂ ਰੈਲੀਆਂ ਚ ਲਿਆਉਣ ਲਈ ਹਜ਼ਾਰਾਂ ਰੁਪਏ ਵੰਡ ਰਹੀ ਹੈ ਅਤੇ ਵੋਟ ਵੀ ਖਰੀਦ ਰਹੀ ਹੈ। ਮਮਤਾ ਨੇ ਦਾਅਵਾ ਕੀਤਾ, ਮੋਦੀ ਨੇ ਆਪਣੇ ਪੂਰੇ ਜੀਵਨ ਚ ਕਦੇ ਆਪਣੀ ਮਾਂ ਜਾਂ ਆਪਣੀ ਪਤਨੀ ਦਾ ਸਤਿਕਾਰ ਨਹੀਂ ਕੀਤਾ। ਤੁਸੀਂ ਆਪਣੀ ਪਤਨੀ ਨੂੰ ਲੋੜੀਂਦਾ ਸਤਿਕਾਰ ਨਹੀਂ ਦਿੰਦੇ ਤਾਂ ਤੁਸੀਂ ਲੋਕਾਂ ਨੂੰ ਕੀ ਸਤਿਕਾਰ ਦਿਓਗੇ।?’

ਮਮਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੋਦੀ ਦੇ ਨਾਮਜ਼ਦਗੀ ਪੱਤਰ ਦਾ ਹਲਫ਼ਨਾਮਾ ਦੇਖਿਆ ਹੈ। ਮਮਤਾ ਨੇ ਦਾਅਵਾ ਕੀਤਾ, ਪੀਐਮ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੀ ਚਲ ਅਤੇ ਅਚੱਲ ਜਾਇਦਾਦ ਬਾਰੇ ਜਾਣਕਾਰੀ ਨਹੀਂ। ਮੈਨੂੰ ਅਜਿਹੀ ਟਿੱਪਣੀ ਕਰਨਾ ਚੰਗਾ ਨਹੀਂ ਲੱਗਦਾ ਪਰ ਉਹ ਜਿਸ ਪੱਧਰ ਤੇ ਉਤਰੇ ਹਨ ਉਸ ਨੇ ਮੈਨੂੰ ਬੋਲਣ ਲਈ ਮਜਬੂਰ ਕੀਤਾ।