Health Care : ਕੀ ਤੁਸੀਂ ਜਾਣਦੇ ਹੋ ਦਾਲ-ਚੀਨੀ ਤੇ ਸ਼ਹਿਦ ਦੇ ਇਨ੍ਹਾਂ ਫਾਇਦਿਆਂ ਬਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਹਿਦ ਅਤੇ ਦਾਲ ਚੀਨੀ ਦੋਵੇਂ ਹੀ ਘਰੇਲੂ ਨੁਸਕਿਆਂ ਦੇ ਲਈ ਕਾਫੀ ਮਹੱਤਵਪੂਰਨ ਮੰਨੇ ਜਾਂਦੇ ਹਨ

Photo

ਸ਼ਹਿਦ ਅਤੇ ਦਾਲ ਚੀਨੀ ਦੋਵੇਂ ਹੀ ਘਰੇਲੂ ਨੁਸਖਿਆਂ ਦੇ ਲਈ ਕਾਫੀ ਮਹੱਤਵਪੂਰਨ ਮੰਨੇ ਜਾਂਦੇ ਹਨ। ਇਨ੍ਹਾਂ ਦੋਵਾਂ ਦੇ ਫਾਇਦੇ ਸੁਣਨ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਵੋਂਗੇ। ਹਾਲਾਂਕਿ ਦਾਲਚੀਨੀ ਦਾ ਪ੍ਰਯੋਗ ਤੁਸੀਂ ਘਰ ਵਿਚ ਕਈ ਵਾਰ ਕੀਤਾ ਹੋਵੇਗਾ ਪਰ ਇਹ ਕਈ ਬਿਮਾਰੀਆਂ ਨੂੰ ਠੀਕ ਕਰਨ ਵਿਚ ਵੀ ਕਾਰਗਰ ਸਿੱਧ ਹੁੰਦੀ ਹੈ। ਜੇਕਰ ਦਾਲਚੀਨੀ ਦੇ ਨਾਲ ਸ਼ਹਿਦ ਦਾ ਇਸਤੇਮਾਲ ਵੀ ਕਰ ਲਿਆ ਜਾਵੇ ਤਾਂ ਸਮਝੋਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਜਾਣੋਂ ਕਿਸ-ਕਿਸ ਰੋਗ ਵਿਚ ਉਪਯੋਗੀ ਹੈ ਦਾਲਚੀਨੀ ਅਤੇ ਸ਼ਹਿਦ ।

ਕੈਂਸਰ : ਦਾਲ-ਚੀਨੀ ਕੈਂਸਰ ਵਰਗੇ ਰੋਗ ਨੂੰ ਕਾਬੂ ਕਰਨ ਵਿਚ ਉਪਯੋਗੀ ਸਿੱਧ ਹੁੰਦੀ ਹੈ। ਡਾਕਟਰਾਂ ਨੇ ਵੀ ਕੈਂਸਰ ਅਤੇ ਹੱਡੀ ਵੱਧ ਜਾਣ ਵਿਚ ਦਾਲਚੀਨੀ ਅਤੇ ਸ਼ਹਿਦ ਨੂੰ ਉਪਯੋਗੀ ਦੱਸਿਆ ਹੈ। ਇਕ ਮਹੀਨੇ ਤੱਕ ਦਾਲ-ਚੀਨੀ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਇਸਤੋਂ ਇਲਾਵਾ ਇਹ ਰੋਗ-ਪ੍ਰਤੀਰੋਗ ਸਮਰੱਥਾ ਨੂੰ ਵਧਾਉਂਣ ਵਿਚ ਵੀ ਮਦਦਗਾਰ ਹੈ।

ਹਿਰਦੇ ਰੋਗ : ਦਾਲਚੀਨੀ ਦਿਲ ਨੂੰ ਸਿਹਤਮੰਦ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਕਾਬੂ ਕਰਨ ਵਿਚ ਮਦਦਗਾਰ ਹੈ, ਕਿਉਂਕਿ ਇਹ ਦਿਲ ਦੀਆਂ ਨਾੜੀਆਂ ਵਿਚ ਕੋਲੈਸਟ੍ਰੋਲ ਨੂੰ ਜਮਾਉਣ ਤੋਂ ਰੋਕਦਾ ਹੈ। ਸ਼ਹਿਦ ਅਤੇ ਦਾਲਚੀਨੀ ਨੂੰ ਰੋਜ਼ ਗਰਮ ਪਾਣੀ ਨਾਲ ਪੀਓ। ਤੁਸੀਂ ਰੋਟੀ ਦੇ ਨਾਲ ਦਾਲਚੀਨੀ ਅਤੇ ਸ਼ਹਿਦ ਦਾ ਮਿਸ਼ਰਣ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹ 'ਚ ਦਾਲਚੀਨੀ ਵੀ ਲੈ ਸਕਦੇ ਹੋ। ਇਸ ਦੀ ਵਰਤੋਂ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ।

ਮੋਟਾਪਾ : ਦਾਲਚੀਨੀ ਦਾ ਸੇਵਨ ਮੋਟਾਪੇ ਦੇ ਇਲਾਜ਼ ਵਿਚ ਵੀ ਕਾਰਗਰ ਸਿੱਧ ਹੁੰਦਾ ਹੈ। ਇਹ ਸਰੀਰ ਵਿਚ ਕੋਲੇਸਟ੍ਰੋਲ ਘੱਟ ਕਰਦਾ ਹੈ, ਜਿਸ ਨਾਲ ਮੋਟਾਪਾ ਨਹੀਂ ਵਧਦਾ। ਇਸ ਦੇ ਲਈ, ਦਾਲਚੀਨੀ ਦੀ ਚਾਹ ਬਹੁਤ ਫਾਇਦੇਮੰਦ ਹੈ। ਇਕ ਚਮਚ ਦਾਲਚੀਨੀ ਪਾਉਡਰ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲੋ ਅਤੇ ਇਸ ਤੋਂ ਬਾਅਦ, ਇਸ ਵਿਚ ਦੋ ਚਮਚ ਸ਼ਹਿਦ ਮਿਲਾਓ ਅਤੇ ਇਸਨੂੰ ਸਵੇਰ ਦੇ ਨਾਸ਼ਤੇ ਤੋਂ ਅੱਧੇ ਘੰਟੇ ਪਹਿਲਾਂ ਪੀਓ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰਨ ਨਾਲ ਦੁਗਣਾ ਲਾਭ ਹੁੰਦਾ ਹੈ ਅਤੇ ਚਰਬੀ ਵੀ ਹੌਲੀ ਹੌਲੀ ਖਤਮ ਹੋ ਜਾਂਦੀ ਹੈ।

ਜੋੜਾਂ ਦਾ ਦਰਦ : ਜੋੜਾਂ ਦਾ ਦਰਦ ਹੋਣ 'ਤੇ ਦਾਲਚੀਨੀ ਦੀ ਵਰਤੋਂ ਤੁਹਾਨੂੰ ਰਾਹਤ ਦਿੰਦੀ ਹੈ। ਇਸ ਦੇ ਲਈ, ਹਰ ਰੋਜ਼ ਗਰਮ ਪਾਣੀ ਵਿੱਚ ਦਾਲਚੀਨੀ ਦਾ ਸੇਵਨ ਕਰਨਾ ਲਾਭਕਾਰੀ ਹੈ।  ਇਸ ਤੋਂ ਇਲਾਵਾ ਇਸ ਹਲਕੇ ਗਰਮ ਪਾਣੀ ਦੇ ਦਰਦ ਵਾਲੀ ਜਗ੍ਹਾ ਤੇ ਮਾਲਿਸ਼ ਕਰਨ ਨਾਲ ਵੀ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸਦੇ ਪਾਣੀ ਨੂੰ ਇੱਕ ਹਫਤੇ ਤੱਕ ਲਗਾਤਾਰ ਪੀਣ ਨਾਲ ਗਠੀਏ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਉਹ ਲੋਕ ਜੋ ਇੱਕ ਮਹੀਨੇ ਲਈ ਤੁਰਨ ਦੇ ਅਯੋਗ ਹੁੰਦੇ ਹਨ ਉਹ ਤੁਰਨ ਦੇ ਯੋਗ ਵੀ ਹੁੰਦੇ ਹਨ। ਦਾਲਚੀਨੀ ਗਠੀਆ ਦੇ ਦਰਦ ਵਿੱਚ ਵੀ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ।

ਜੁਕਾਮ-ਖੰਘ : ਜੁਖਾਮ, ਖੰਘ ਅਤੇ ਗਲੇ ਦੇ ਦਰਦ ਵਿਚ ਵੀ ਦਾਲਚੀਨੀ ਕਾਫੀ ਕਾਰਗਰ ਸਾਬਿਤ ਹੁੰਦੀ ਹੈ। ਇਸ ਵਿਚ ਇਕ ਚਮਚ ਸ਼ਹਿਦ ਨਾਲ ਇਕ ਚੁਟਕੀ ਦਾਲਚੀਨੀ ਦੇ ਨਾਲ ਖਾਣ ਨਾਲ ਖੰਘ ਵਿਚ ਰਾਹਤ ਮਿਲਦੀ ਹੈ। ਦਾਲਚੀਨੀ ਦੇ ਪਾਉਡਰ ਨੂੰ ਪੀਸੀ ਹੋਈ ਕਾਲੀ ਮਿਰਚ ਦੇ ਨਾਲ ਸੇਵਨ ਕਰਨ ਵਿਚ ਵੀ ਰਾਹਤ ਮਿਲਦੀ ਹੈ। ਇਸ ਦੇ ਪ੍ਰਯੋਗ ਨਾਲ ਪੁਰਾਣੀ ਬਲਗਮ ਵੀ ਦੂਰ ਹੁੰਦੀ ਹੈ।

ਪੇਟ ਦੇ ਰੋਗ : ਬਦਹਜ਼ਮੀ, ਪੇਟ ਦਰਦ, ਗੈਸ, ਵਿਚ ਵੀ ਦਾਲਚੀਨੀ ਦਾ ਪ੍ਰਯੋਗ ਕਰਨ ਨਾਲ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵ ਉਲਟੀਆਂ ਅਤੇ ਦਸਤ ਵਿਚ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਬਦਹਜ਼ਮੀ ਵੀ ਠੀਕ ਹੁੰਦੀ ਹੈ।

ਸਿਰ ਦਰਦ : ਠੰਡੀ ਹਵਾ ਜਾਂ ਫਿਰ ਜੁਕਾਮ ਕਾਰਨ ਸਿਰ ਦਰਦ ਹੋਣ ਕਾਰਨ  ਦਾਲਚੀਨੀ ਦਾ ਸੇਵਨ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਦਾਲਚੀਨੀ ਦੇ ਤੇਲ, ਤਿਲ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਅਤੇ ਸਿਰ 'ਤੇ ਮਾਲਿਸ਼ ਕਰਨ ਨਾਲ ਵੀ ਸਿਰ ਦਰਦ ਘੱਟ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।