ਦਿੱਲੀ ’ਚ 41 ਡਿਗਰੀ ਦੇ ਪਾਰ ਜਾ ਸਕਦਾ ਹੈ ਪਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਗਲਵਾਰ ਨੂੰ ਦਿੱਲੀ ਦਾ ਘੱਟੋ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 19.6 ਡਿੱਗਰੀ ਅਤੇ 41.4 ਡਿੱਗਰੀ ਦਰਜ ਕੀਤਾ ਗਿਆ ਸੀ। 

Mercury can cross 41 degrees in Delhi

ਨਵੀਂ ਦਿੱਲੀ : ਦਿੱਲੀ ’ਚ ਬੁਧਵਾਰ ਨੂੰ ਮੌਸਮ ਸਾਫ਼ ਰਿਹਾ ਅਤੇ ਘੱਟੋ ਘੱਟ ਤਾਪਮਾਨ ਆਮ ਨਾਲੋ ਦੋ ਡਿੱਗਰੀ ਵੱਧ 22.3 ਡਿੱਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਸਿਆ ਕਿ ਸਵੇਰੇ ਸਾਢੇ ਅੱਠ ਵਜੇ ਤਾਪਮਾਨ 39 ਡਿੱਗਰੀ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 42 ਡਿੱਗਰੀ ਸੈਲਸੀਅਰ ਤਕ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦਸਿਆ ਕਿ ਮੰਗਲਵਾਰ ਨੂੰ ਦਿੱਲੀ ਦਾ ਘੱਟੋ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 19.6 ਡਿੱਗਰੀ ਅਤੇ 41.4 ਡਿੱਗਰੀ ਦਰਜ ਕੀਤਾ ਗਿਆ ਸੀ।