ਦਿੱਲੀ ਦੇ ਸਿਹਤ ਮੰਤਰੀ ਦਾ ਬਿਆਨ- 1 ਮਈ ਤੋਂ ਤੀਜੇ ਗੇੜ ਦੀ ਵੈਕਸੀਨੇਸ਼ਨ ਲਈ ਨਹੀਂ ਹੈ ਸਟਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ’ਚ ਕੋਰੋਨਾ ਦੇ 25,986 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ।

VACCINE

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਹੁਣ 18 ਤੋਂ 44 ਸਾਲ ਵਾਲਿਆਂ ਨੂੰ ਇੱਕ ਮਈ ਤੋਂ ਤੀਜੇ ਗੇੜ ਦੀ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਇਸ ਵਿਚਾਲੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੱਡਾ ਬਿਆਨ ਦਿੱਤਾ ਹੈ। ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਟੀਕਾਕਰਨ ਲਈ ਦਵਾਈਆਂ ਦਾ ਸਟਾਕ ਹੀ ਨਹੀਂ। ਉਨ੍ਹਾਂ ਦੱਸਿਆ ਕਿ ਸਾਨੂੰ ਟੀਕਾਕਰਨ ਲਈ ਹਾਲੇ ਤੱਕ ਕੋਈ ਸ਼ਡਿਊਲ ਨਹੀਂ ਮਿਲਿਆ।

ਇਸ ਦੌਰਾਨ ਸਤੇਂਦਰ ਜੈਨ ਨੇ ਦਿੱਲੀ ’ਚ ਕੋਰੋਨਾ ਦੀ ਹਾਲਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ। ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕਿਹਾ, ਫ਼ਿਲਹਾਲ ਸਾਡੇ ਕੋਲ ਵੈਕਸੀਨ ਨਹੀਂ। ਵੈਕਸੀਨ ਖ਼ਰੀਦਣ ਨੂੰ ਲੈ ਕੇ ਕੰਪਨੀ ਨਾਲ ਸਾਡੀ ਗੱਲਬਾਤ ਹੋ ਰਹੀ ਹੈ। ਜਿਵੇਂ ਹੀ ਵੈਕਸੀਨ ਉਪਲਬਧ ਹੋਵੇਗੀ, ਅਸੀਂ ਇਸ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਦੇਵਾਂਗੇ।

ਸਤੇਂਦਰ ਜੈਨ ਨੇ ਦੱਸਿਆ ਕਿ ਦਿੱਲੀ ’ਚ ਕੋਰੋਨਾ ਦੇ 25,986 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦਿੱਲੀ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 31.76 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ।