'ਆਪ੍ਰੇਸ਼ਨ ਕਾਵੇਰੀ': ਭਾਰਤੀ ਹਵਾਈ ਸੈਨਾ ਨੇ ਸੂਡਾਨ ਤੋਂ 121 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤੱਕ 1360 ਨਾਗਰਿਕਾਂ ਦੀ ਹੋਈ ਵਤਨ ਵਾਪਸੀ 

Operation Kaveri

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਇੱਕ ਸੀ-130 ਜੇ ਜਹਾਜ਼ ਨੇ ਹਿੰਸਾ ਪ੍ਰਭਾਵਿਤ ਸੂਡਾਨ ਦੀ ਰਾਜਧਾਨੀ ਖਾਰਟੂਮ ਤੋਂ ਲਗਭਗ 40 ਕਿਲੋਮੀਟਰ ਉੱਤਰ ਵਿੱਚ ਸੂਡਾਨ ਦੀ ਵਾਦੀ ਸਯਿਦਨਾ ਵਿੱਚ ਇੱਕ ਛੋਟੀ ਹਵਾਈ ਪੱਟੀ ਤੋਂ 121 ਲੋਕਾਂ ਨੂੰ ਬਚਾਇਆ। ਇੱਕ ਦਲੇਰਾਨਾ ਕਾਰਵਾਈ ਹੈ, ਇਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਆਲੀਆ ਭੱਟ ਨੂੰ ਮਿਲਿਆ ਬੈਸਟ ਐਕਟਰ ਫੀਮੇਲ ਫਿਲਮਫੇਅਰ ਅਵਾਰਡ 

ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ 27 ਅਤੇ 28 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਚਲਾਈ ਗਈ ਸੀ। ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ। ਹਿੰਸਾਗ੍ਰਸਤ ਸੂਡਾਨ 'ਚੋਂ ਭਾਰਤੀਆਂ ਨੂੰ ਕੱਢਣ ਦੇ ਅਭਿਆਨ ਨੂੰ 'ਆਪ੍ਰੇਸ਼ਨ ਕਾਵੇਰੀ' ਦਾ ਨਾਂ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਹੁਣ ਤੱਕ ਕੁੱਲ 1360 ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ ਜਾ ਚੁੱਕਾ ਹੈ। ਸਾਡੇ ਕੁੱਲ 754 ਨਾਗਰਿਕ ਸ਼ੁੱਕਰਵਾਰ ਨੂੰ ਭਾਰਤ ਪਹੁੰਚੇ।