Indian Railways : ਆਉਣ ਵਾਲੇ ਸਮੇਂ 'ਚ ਨਵੀਂ ਦਿੱਲੀ ਸਟੇਸ਼ਨ ਤੋਂ ਨਹੀਂ ਮਿਲੇਗੀ ਟ੍ਰੇਨ ! 300 ਟਰੇਨਾਂ ਨੂੰ ਸ਼ਿਫਟ ਕਰਨ ਜਾ ਰਿਹੈ ਰੇਲਵੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਟੇਸ਼ਨ ਦੇ ਪੁਨਰ ਵਿਕਾਸ 'ਚ ਲੱਗ ਸਕਦਾ 4 ਸਾਲ ਦਾ ਸਮਾਂ

Indian Railways

Indian Railways : ਆਉਣ ਵਾਲੇ ਸਮੇਂ ਵਿੱਚ ਯਾਤਰੀ ਨੂੰ ਰੇਲ ਗੱਡੀ ਨਵੀਂ ਦਿੱਲੀ ਤੋਂ ਨਹੀਂ ਬਲਕਿ ਕਿਸੇ ਹੋਰ ਸਟੇਸ਼ਨ ਤੋਂ ਫੜਨੀ ਪੈ ਸਕਦੀ ਹੈ। ਦਰਅਸਲ, ਰੇਲਵੇ ਦਿੱਲੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਲਗਭਗ 300 ਟ੍ਰੇਨਾਂ ਨੂੰ ਦਿੱਲੀ ਦੇ ਦੂਜੇ ਸਟੇਸ਼ਨਾਂ ਤੋਂ ਚਲਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਦੱਸ ਦਈਏ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰ ਰੋਜ਼ ਕਰੀਬ 300 ਟਰੇਨਾਂ 'ਚ 6 ਲੱਖ ਯਾਤਰੀ ਸਫਰ ਕਰਦੇ ਹਨ।

ਸਟੇਸ਼ਨ ਦੇ ਪੁਨਰ ਵਿਕਾਸ 'ਚ ਲੱਗ ਸਕਦਾ 4 ਸਾਲ ਦਾ ਸਮਾਂ  

ਹਿੰਦੁਸਤਾਨ 'ਚ ਛਪੀ ਰਿਪੋਰਟ ਮੁਤਾਬਕ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਵੀਂ ਦਿੱਲੀ ਸਟੇਸ਼ਨ ਦੇ ਪੁਨਰਵਿਕਾਸ 'ਚ ਚਾਰ ਸਾਲ ਲੱਗ ਸਕਦੇ ਹਨ। 2024 ਦੇ ਅੰਤ ਤੱਕ ਇੱਥੇ ਉਸਾਰੀ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਵਿਸ਼ਵ ਪੱਧਰੀ ਸਟੇਸ਼ਨ 2028 ਦੇ ਅੰਤ ਜਾਂ 2029 ਦੀ ਸ਼ੁਰੂਆਤ ਤੱਕ ਤਿਆਰ ਹੋ ਜਾਵੇਗਾ। ਬਜਟ 2023 ਵਿੱਚ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦੀ ਗੱਲ ਕੀਤੀ ਗਈ ਹੈ। ਰੇਲਵੇ ਹੁਣ ਇਸ ਦਿਸ਼ਾ ਵੱਲ ਵਧ ਰਿਹਾ ਹੈ।

6 ਮਹੀਨਿਆਂ ਵਿੱਚ ਸ਼ੁਰੂ ਹੋ ਸਕਦਾ ਨਿਰਮਾਣ ਕਾਰਜ 

 ਰਿਪੋਰਟਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਦੇ ਬਾਅਦ ਪੁਨਰ ਵਿਕਾਸ ਲਈ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ। ਸਭ ਕੁੱਝ ਤੈਅ ਯੋਜਨਾ ਦੇ ਹਿਸਾਬ ਨਾਲ ਹੋਇਆ ਤਾਂ ਕੁਝ ਮਹੀਨਿਆਂ ਵਿੱਚ ਵਿਸਥਾਰ ਕਾਰਜ ਸ਼ੁਰੂ ਹੋ ਜਾਵੇਗਾ। ਨਵੀਂ ਦਿੱਲੀ ਤੋਂ ਚੱਲਣ ਵਾਲੀ ਕਰੀਬ 300 ਟ੍ਰੇਨਾਂ ਨੂੰ ਆਨੰਦ ਵਿਹਾਰ, ਨਿਜਾਮੁਦੀਨ, ਸ਼ਾਹਦਰਾ, ਦਿੱਲੀ ਕੈਂਟ, ਸਰਾਏ ਰੋਹਿਲਾ ਅਤੇ ਗਾਜ਼ੀਆਬਾਦ ਤੋਂ ਚਲਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜਾਹਿਰ ਹੈ ਕਿ ਟਰੇਨਾਂ ਨੂੰ ਦੂਜੇ ਸਥਾਨ ਤੋਂ ਚਲਾਉਣ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਵਧਣਗੀਆਂ।

ਇਨ੍ਹਾਂ ਸਟੇਸ਼ਨਾਂ ਤੋਂ ਚਲਾਇਆ ਜਾ ਸਕਦਾ 

ਉਮੀਦ ਹੈ ਕਿ ਯੂਪੀ, ਬਿਹਾਰ, ਬੰਗਾਲ ਸਮੇਤ ਪੂਰਵ ਦਿਸ਼ਾ ਵੱਲ ਜਾਣ ਵਾਲੇ ਟ੍ਰੇਨਾਂ ਨੂੰ ਆਨੰਦ ਵਿਹਾਰ ਸਟੇਸ਼ਨ ਤੋਂ ਚਲਾਇਆ ਜਾ ਸਕਦਾ ਹੈ। ਜਦਕਿ ਪੰਜਾਬ, ਹਰਿਆਣੇ ਦੀ ਤਰਫ ਜਾਣ ਵਾਲੀ ਟ੍ਰੇਨਾਂ ਨੂੰ ਸਰਾਏ ਰੋਹਿਲਾ ਅਤੇ ਰਾਜਸਥਾਨ, ਮਹਾਰਾਸ਼ਟਰ ਅਤੇ ਗੁਜਰਾਤ ਵੱਲ  ਜਾਣ ਵਾਲੀ ਰੇਲਗੱਡੀਆਂ ਨੂੰ ਦਿੱਲੀ ਕੈਂਟ ਅਤੇ ਨਿਜਾਮੁੱਦੀਨ ਸਟੇਸ਼ਨ ਤੋਂ ਚਲਾਇਆ ਜਾ ਸਕਦਾ ਹੈ।