BSP ਨੇਤਾ ਅਤੇ ਉਹਨਾਂ ਦੇ ਭਾਣਜੇ ਦੀ ਗੋਲੀ ਮਾਰ ਕੇ ਹੱਤਿਆ
ਹਮਲਾਵਰ ਮਠਿਆਈ ਦੇ ਡੱਬੇ ਵਿਚ ਪਾ ਕੇ ਲਿਆਏ ਸੀ ਪਿਸਤੌਲ
ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਮੋਟਰਸਾਈਕਲ ਤੇ ਆਏ ਤਿੰਨ ਅਣਪਛਾਤਿਆਂ ਨੇ ਪ੍ਰਾਪਟੀ ਡੀਲਰ ਅਤੇ ਬਸਪਾ ਵਿਧਾਨਸਭਾ ਪ੍ਰਭਾਰੀ ਹਾਜੀ ਅਹਿਸਾਨ ਅਤੇ ਉਹਨਾਂ ਦੇ ਭਾਣਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ। ਪੁਲਿਸ ਦੇ ਅਨੁਸਾਰ ਥਾਣਾ ਨਜੀਰਾਬਾਦ ਵਿਚ ਗੁਰੂਦੁਆਰੇ ਦੇ ਨੇੜੇ ਸਥਿਤ ਕੈਂਪ ਵਿਚ ਬਹੁਜਨ ਸਮਾਜ ਪਾਰਟੀ ਦੇ ਵਿਧਾਨਸਭਾ ਪ੍ਰਭਾਰੀ ਹਾਜੀ ਅਹਿਸਾਨ ਅਤੇ ਉਹਨਾਂ ਦੇ ਭਾਣਜੇ ਸ਼ਾਦਾਬ ਦੇ ਨਾਲ ਆਪਣੀ ਪ੍ਰਾਪਟੀ ਬਿਜ਼ਨਸ ਅਤੇ ਪਾਰਟੀ ਆਫ਼ਿਸ ਮੰਗਲਵਾਰ ਨੂੰ ਦੁਪਹਿਰ ਢਾਈ ਵਜੇ ਬੈਠੇ ਸਨ ਉਸ ਸਮੇਂ ਕਾਲੇ ਰੰਗ ਦੇ ਮੋਟਰਸਾਈਕਲ ਤੇ ਤਿੰਨ ਅਣਪਛਾਤੇ ਆਏ ਅਤੇ ਗੋਲੀ ਮਾਰ ਕੇ ਫਰਾਰ ਹੋ ਗਏ।
ਪੁਲਿਸ ਦੇ ਮੁਤਾਬਕ ਉਹਨਾਂ ਵਿਚੋਂ ਇਕ ਲੜਕਾ ਬਾਹਰ ਰੁੱਕ ਗਿਆ ਜਦਕਿ ਦੋ ਲੜਕੇ ਮਠਿਆਈ ਦਾ ਡੱਬਾ ਲੈ ਕੇ ਆਫਿਸ ਵਿਚ ਆ ਰਹੇ ਹਨ। ਉਹਨਾਂ ਨੇ ਹਾਜੀ ਅਹਿਸਾਨ ਦਾ ਨਾਮ ਪੁੱਛ ਕੇ ਡੱਬੇ ਵਿਚੋਂ ਪਿਸਤੌਲ ਕੱਢ ਲਈ ਅਤੇ ਗੋਲੀ ਮਾਰ ਦਿੱਤੀ। ਹਾਜੀ ਅਹਿਸਾਨ ਦੇ ਭਾਣਜੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਾਰਾਂ ਨੇ ਉਸ ਦੇ ਵੀ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਅਧਿਕਾਰੀ ਮਹੇਸ਼ ਕੁਮਾਰ ਦਾ ਕਹਿਣਾ ਹੈ ਕਿ ਅਜੇ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ ਹੈ।
ਦੱਸ ਦਈਏ, ਇਸ ਤੋਂ ਪਹਿਲਾਂ ਅਮੇਠੀ ਦੀ ਨਵੀਂ ਚੁਣੀ ਗਈ ਸਾਂਸਦ ਸ੍ਰਿਮਤੀ ਈਰਾਨੀ ਦੇ ਖਾਸ ਸਾਥੀ ਸਾਬਕਾ ਗ੍ਰਾਮ ਪ੍ਰਧਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਹਤਿਆਕਾਂਡ ਵਿਚ ਉੱਤਰ ਪ੍ਰਦੇਸ਼ ਪੁਲਿਸ ਨੇ ਸੋਮਵਾਰ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਾਬਕਾ ਗ੍ਰਾਮ ਪ੍ਰਧਾਨ ਦੀ ਹੱਤਿਆ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਰਾਜ ਦੀ ਪੁਲਿਸ ਜਨਰਲ ਡਾਇਰੈਕਟਰ ਓਪੀ ਸਿੰਘ ਨੂੰ ਨਿਰਦੇਸ਼ ਦਿੱਤੇ ਸਨ ਕਿ ਇਸ ਮਾਮਲੇ ਵਿਚ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।
ਅਮੇਠੀ ਦੇ ਪੁਲਿਸ ਸੁਪਰਡੈਂਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਹੱਤਿਆ ਅਤੇ ਅਪਰਾਧਿਕ ਮਾਮਲੇ ਦਾ ਦੋਸ਼ੀ ਬਣਾਇਆ ਗਿਆ ਹੈ, ਜਿਸ ਵਿਚ ਬੀਡੀਸੀ ਰਾਮਚੰਦਰ, ਧਰਮਨਾਥ ਅਤੇ ਨਸੀਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੋ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਗ੍ਰਿਫ਼ਤਾਰ ਦੋਸ਼ੀਆਂ ਤੋਂ 315 ਬੋਰ ਦੀ ਇਕ ਪਿਸਟਲ ਫੜੀ ਗਈ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਇਹ ਘਟਨਾ ਪੁਰਾਣੀ ਰੰਜਸ਼ ਦੇ ਚੱਲਦੇ ਹੋਈ ਹੈ।