ਪੁਲਵਾਮਾ ਹਮਲਾ ਦੁਹਰਾਉਣ ਦੀ ਸਾਜ਼ਸ਼ ਨਾਕਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਫ਼ੌਜਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿਚ ਹਿਜਬੁਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਅਤਿਵਾਦੀਆਂ ਨੇ ਸਾਂਝੇ ਤੌਰ 'ਤੇ

File Photo

ਜੰਮੂ, 28 ਮਈ (ਸਰਬਜੀਤ ਸਿੰਘ): ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਫ਼ੌਜਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿਚ ਹਿਜਬੁਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਅਤਿਵਾਦੀਆਂ ਨੇ ਸਾਂਝੇ ਤੌਰ 'ਤੇ ਇਕ ਨਿਜੀ ਵਾਹਨ ਵਿਚ ਘਟੋ-ਘੱਟ 40 ਤੋਂ 45 ਕਿਲੋਗ੍ਰਾਮ ਵਿਸਫ਼ੋਟਕ ਸਮੱਗਰੀ ਲਗਾਈ ਸੀ। ਜਿਸ ਨੂੰ ਸਮਾਂ ਰਹਿੰਦੇ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿਤਾ।

ਇਸ ਸਬੰਧੀ ਕਸ਼ਮੀਰ ਪੁਲਿਸ ਰੇਂਜ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਸ੍ਰੀਨਗਰ ਦੇ ਪੁਲਿਸ ਕੰਟਰੋਲ ਰੂਮ (ਪੀਸੀਆਰ) ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ, ਸੈਨਾ ਅਤੇ ਸੀਆਰਪੀਐਫ਼ ਦੀ ਅਗਵਾਈ ਹੇਠ ਸਾਂਝੇ ਤੌਰ 'ਤੇ ਅਤਿਵਾਦੀਆਂ ਵਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂÎ ਦਸਿਆ ਕਿ “ਕਲ ਵੱਖ-ਵੱਖ ਸੂਚਨਾਵਾਂ ਮਿਲਣ 'ਤੇ ਸੁਰੱਖਿਆ ਬਲਾਂ ਨੇ ਵਿਸ਼ੇਸ਼ ਨਾਕੇ ਲਗਾ ਕੇ ਰੱਖੇ ਗਏ ਸਨ ਕਿ ਅਚਾਨਕ ਇਕ ਕਾਰ ਨੇ ਨਾਕਾ ਲੰਘਣ ਦੀ ਕੋਸ਼ਿਸ਼ ਕੀਤੀ  ਤਾਂ ਸਾਡੇ ਆਦਮੀਆਂ ਹਮਲਾਵਰ ਨੂੰ ਰੋਕਿਆ ਅਤੇ ਚੇਤਾਵਨੀ ਵਾਲੀਆਂ  ਗੋਲੀਆਂ ਚਲਾਈਆਂ।

ਆਈਜੀਪੀ ਨੇ ਦਸਿਆ ਕਿ ਹਮਲਾਵਰ ਨੇ ਨਾਕਾ ਪੁਆਇੰਟਾਂ 'ਤੇ ਛਾਲ ਮਾਰ ਦਿਤੀ ਅਤੇ ਕਲ ਦੇਰ ਰਾਤ ਪੁਲਵਾਮਾ ਦੇ ਰਾਜਪੋਰਾ ਖੇਤਰ 'ਚ ਗੱਡੀ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਦਿਨ ਦੀ ਪਹਿਲੀ ਰੋਸ਼ਨੀ ਦੇ ਨਾਲ ਸੁਰੱਖਿਆ ਬਲਾਂ ਨੇ ਸ਼ੱਕੀ ਕਾਰ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਵਿਚ ਬੰਬ ਬਰਾਮਦ ਹੋਏ ਅਤੇ ਤੁਰਤ ਹੀ ਬੰਬ ਡਿਸਪੋਜ਼ਲ ਸਕੁਐਡ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਤੋਂ ਬਾਅਦ ਅਸੀਂ ਵੇਖਿਆ ਕਿ ਵਾਹਨ ਵਿਚ ਘਟੋ-ਘੱਟ 40 ਤੋਂ 45 ਕਿਲੋਗ੍ਰਾਮ ਵਿਸਫ਼ੋਟਕ ਸਮੱਗਰੀ ਲੱਗੀ ਹੋਈ ਹੈ। ਜਿਸ ਨੂੰ ਬਾਅਦ ਵਿਚ ਧਮਾਕਾ ਕਰ ਕੇ ਨਕਾਰਾ ਕਰ ਦਿਤਾ ਗਿਆ। ਜਿਸ ਵਿਚ ਅਮੋਨੀਅਮ ਨਾਈਟ੍ਰੇਟ, ਆਰਡੀਐਕਸ ਅਤੇ ਹੋਰ ਸਮੱਗਰੀ ਸ਼ਾਮਲ ਸੀ।

ਆਈਜੀਪੀ ਨੇ ਕਿਹਾ ਕਿ ਇਕ ਅਤਿਵਾਦੀ ਦੀ ਪਹਿਚਾਣ ਆਦਿਲ ਵਜੋਂ ਹੋਈ ਹੈ ਜੋ ਹਿਜ਼ਬੁਲ ਅਤੇ ਜੈਸ਼ ਲਈ ਕੰਮ ਕਰਦਾ ਹੈ ਅਤੇ ਇਨ੍ਹਾਂ ਜਥੇਬੰਦੀਆਂ ਦੇ ਦੋ ਹੋਰ ਅਤਿਵਾਦੀ ਇਸ ਕਾਰਵਾਈ ਪਿਛੇ ਹਨ। ਉਨ੍ਹਾਂ ਕਿਹਾ, ''ਉਹ ਰਾਮਾਧਨ (ਜੰਗ-ਏ-ਬਦਰ) ਦੀ 17 ਤਰੀਕ ਨੂੰ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਹੇ ਸਨ, ਪਰ ਅਤਿਵਾਦੀਆਂ ਵਿਰੁਧ ਸਾਡੀ ਕਾਰਵਾਈ ਕਾਰਨ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਆਈ.ਈ.ਡੀ. ਦਾ ਪਤਾ ਲਗਾਉਣ ਅਤੇ ਇਸ ਨੂੰ ਨਕਾਰਾ ਕਰਨ ਵਿਚ ਪੁਲਿਸ, ਸੈਨਾ ਅਤੇ ਸੀਆਰਪੀਐਫ਼ ਦੀ ਸਮੇਂ ਸਿਰ ਕੀਤੀ  ਕਾਰਵਾਈ ਸ਼ਲਾਘਾਯੋਗ ਹੈ। ਆਈਜੀਪੀ ਨੇ ਕਿਹਾ“ਮੈਂ ਇਸ ਸਫ਼ਲ ਆਪ੍ਰੇਸ਼ਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਾ ਹਾਂ