ਕੇਜਰੀਵਾਲ ਨੇ ਕੋਰੋਨਾ ਯੋਧਿਆਂ ਦੀ ਪਿਠ ਥਾਪੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਦੌਰਾਨ ਦਿੱਲੀ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਅਪਣੀ ਜਾਨ ਦੀ ਪਰਵਾਹ

File Photo

ਨਵੀਂ ਦਿੱਲੀ, 28 ਮਈ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਦੌਰਾਨ ਦਿੱਲੀ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ-ਰਾਤ ਕੰਮ ਕਰ ਰਹੇ ਡਾਕਟਰ, ਨਰਸ, ਪ੍ਰਿੰਸੀਪਲ ਅਤੇ ਅਧਿਆਪਕ, ਰਾਸ਼ਨ ਵੰਡਣ, ਸਿਵਲ ਡਿਫ਼ੈਂਸ ਵਲੰਟੀਅਰ, ਪੁਲਿਸ, ਆਸ਼ਾ ਵਰਕਰ, ਬੱਸ ਡਰਾਈਵਰ, ਕੰਡਕਟਰ ਅਤੇ ਮਾਰਸ਼ਲਾਂ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਨੂੰ ‘ਦਿੱਲੀ ਦੇ ਹੀਰੋ’ ਨਾਂ ਦਿਤਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਅੱਜ ਦਿੱਲੀ ਸੱਭ ਤੋਂ ਮੁਸ਼ਕਲ ਜੰਗ ਅਪਣੇ ਦਿੱਲੀ ਦੇ ਇਨ੍ਹਾਂ ਯੋਧਿਆਂ ਕਾਰਨ ਇੰਨੀ ਮਜ਼ਬੂਤੀ ਨਾਲ ਲੜ ਰਹੀ ਹੈ।

ਇਨ੍ਹਾਂ ਯੋਧਿਆਂ ਕਾਰਨ ਹੀ ਕੋਰੋਨਾ ਵਾਇਰਸ ਦੇ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ਕਾਰਨ ਦਿੱਲੀ ’ਚ 10 ਲੱਖ ਲੋਕਾਂ ਨੂੰ ਹਰ ਦਿਨ ਖਾਣਾ ਖੁਆਇਆ ਜਾ ਰਿਹਾ ਹੈ। ਇਨ੍ਹਾਂ ਕਾਰਨ ਹੀ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ। ਦਿੱਲੀ ਦੇ ਇਹ ਹੀਰੋ ਅਪਣਾ ਘਰ ਛੱਡ ਕੇ ਰਾਤ-ਦਿਨ ਸਿਰਫ਼ ਦਿੱਲੀ ਨੂੰ ਸੁਰੱਖਿਅਤ ਕਰਨ ਦੀ ਜੰਗ ਲੜ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੀ ਪਰਵਾਹ ਕੀਤੇ ਬਿਨਾਂ ਦਿੱਲੀ ਦੇ ਇਹ ਹੀਰੋ 22-22 ਘੰਟੇ ਤਕ ਕੰਮ ਕਰਦੇ ਹਨ ਤਾਂ ਕਿ ਦੂਜੇ ਲੋਕ ਸੁਰੱਖਿਅਤ ਰਹਿਣ।                 (ਏਜੰਸੀ)