ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਪੁਜਾਰੀ ਨੇ ਮੰਦਰ 'ਚ ਦਿਤੀ ਬਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੜੀਸਾ ਦੇ ਕਟਕ ਜ਼ਿਲ੍ਹੇ 'ਚ 70 ਸਾਲਾਂ ਦੇ ਇਕ ਪੁਜਾਰੀ ਨੇ ਮੰਦਰਰ 'ਚ 52 ਸਾਲਾਂ ਦੇ ਇਕ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਦਾਅਵਾ

File Photo

ਭੁਵਨੇਸ਼ਵਰ, 28 ਮਈ: ਉੜੀਸਾ ਦੇ ਕਟਕ ਜ਼ਿਲ੍ਹੇ 'ਚ 70 ਸਾਲਾਂ ਦੇ ਇਕ ਪੁਜਾਰੀ ਨੇ ਮੰਦਰਰ 'ਚ 52 ਸਾਲਾਂ ਦੇ ਇਕ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਉਸ ਨੇ 'ਕੋਰੋਨਾ ਵਾਇਰਸ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਇਨਸਾਨੀ ਬਲੀ ਦਿਤੀ ਹੈ।' ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਸੰਸਾਰ ਓਝਾ ਨੇ ਪੁਲਿਸ ਸਾਹਮਣੇ ਆਤਮਸਮਰਪਣ ਕਰ ਕੇ ਕਤਲ ਦੀ ਗੱਲ ਕਬੂਲੀ ਹੈ। ਅਥਾਗੜ੍ਹ ਪੁਲਿਸ ਦੇ ਸਬ-ਡਿਵੀਜ਼ਨਲ ਆਲੋਕ ਰੰਜਨ ਰਾਏ ਨੇ ਕਿਹਾ ਕਿ ਓਝਾ ਨੇ ਦਾਅਵਾ ਕੀਤਾ ਹੈ ਕਿ ਦੇਵੀ ਨੇ ਉਸ ਦੇ ਸੁਪਨੇ 'ਚ ਆ ਕੇ ਕਿਹਾ ਸੀ ਕਿ ਕੋਰੋਨਾ ਕੌਮਾਂਤਰੀ ਮਹਾਂਮਾਰੀ ਦੇ ਅੰਤ ਲਈ ਇਕ ਇਨਸਾਨ ਦੀ ਬਲੀ ਦੇਣੀ ਹੋਵੇਗੀ।

ਘਟਨਾ ਨਰਸਿੰਘਪੁਰ ਥਾਣਾ ਖੇਤਰ ਦੇ ਬਾਹੁੜਾ ਪਿੰਡ ਦੇ ਬ੍ਰਾਹਮਣੀ ਦੇਵੀ ਦੇ ਮੰਦਰ 'ਚ ਬੁਧਵਾਰ ਰਾਤ ਨੂੰ ਵਾਪਰੀ। ਮ੍ਰਿਤਕ ਦੀ ਪਛਾਣ 52 ਸਾਨਾ ਦੇ ਸਰੋਜ ਕਮਾਰ ਪ੍ਰਧਾਨ ਵਜੋਂ ਹੋਈ ਹੈ। ਹਾਲਾਂਕਿ ਸਕਾਨਕ ਲੋਕਾਂ ਦਾ ਕਹਿਣਾ ਹੈ ਕਿ ਓਝਾ ਦਾ ਲੰਮੇ ਸਮੇਂ ਤੋਂ ਪਿੰਡ 'ਚ ਅੰਬਾਂ ਦੇ ਇਕ ਬਾਗ਼ ਨੂੰ ਲੈ ਕੇ ਪ੍ਰਧਾਨ ਨਾਲ ਵਿਵਾਦ ਚਲ ਰਿਹਾ ਸੀ। ਪੁਲਿਸ ਮੁਲਜ਼ਮ ਦੇ ਦਾਅਵਿਆਂ ਨੂੰ ਨਹੀਂ ਮੰਨ ਰਹੀ। ਉਸ ਨੇ ਕਤਲ ਲਈ ਇਸਤੇਮਾਲ ਕੀਤੀ ਕੁਹਾੜੀ ਨੂੰ ਵੀ ਜ਼ਬਤ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿਤੀ ਹੈ।  (ਪੀਟੀਆਈ)