ਜੰਮੂ-ਕਸ਼ਮੀਰ ਦੇ ਕਠੂਆ 'ਚ ਪਾਕਿਸਤਾਨੀ ਡਰੋਨ ਡੇਗਿਆ : ਪੁਲਿਸ
ਡਰੋਨ ਨਾਲ ਇੱਕ ਪੇਲੋਡ ਜੁੜਿਆ ਹੋਇਆ ਹੈ ਅਤੇ ਇਸਦੀ ਬੰਬ ਨਿਰੋਧਕ ਦਸਤੇ ਦੁਆਰਾ ਜਾਂਚ ਕੀਤੀ ਜਾ ਰਹੀ ਹੈ,
Pakistani drone crashes in Jammu and Kashmir's Kathua: Police
ਜੰਮੂ - ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਐਤਵਾਰ ਨੂੰ ਇੱਕ ਪਾਕਿਸਤਾਨੀ ਡਰੋਨ ਨੂੰ ਗੋਲੀ ਮਾਰ ਕੇ ਡੇਗ ਦਿੱਤਾ ਗਿਆ, ਜਦੋਂ ਉਹ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ਵਿਚ ਦਾਖਲ ਹੋਇਆ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਰਚ ਟੀਮ ਨੇ ਸਵੇਰੇ ਰਾਜਬਾਗ ਥਾਣਾ ਖੇਤਰ ਦੇ ਟੱਲੀ ਹਰੀਆ ਚੱਕ ਇਲਾਕੇ 'ਚ ਸਰਹੱਦ 'ਤੇ ਇਕ ਡਰੋਨ ਦੀ ਹਰਕਤ ਦੇਖੀ ਅਤੇ ਉਸ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਜ਼ਮੀਨ ਤੋਂ ਚਲਾਈਆਂ ਗਈਆਂ ਗੋਲੀਆਂ ਤੋਂ ਬਾਅਦ ਡਰੋਨ ਹੇਠਾਂ ਡਿੱਗ ਗਿਆ।
ਬੁਲਾਰੇ ਨੇ ਕਿਹਾ, "ਡਰੋਨ ਨਾਲ ਇੱਕ ਪੇਲੋਡ ਜੁੜਿਆ ਹੋਇਆ ਹੈ ਅਤੇ ਇਸਦੀ ਬੰਬ ਨਿਰੋਧਕ ਦਸਤੇ ਦੁਆਰਾ ਜਾਂਚ ਕੀਤੀ ਜਾ ਰਹੀ ਹੈ," ਬੁਲਾਰੇ ਨੇ ਕਿਹਾ ਕਿ ਸਰਹੱਦ ਪਾਰ ਤੋਂ ਜਾਰੀ ਡਰੋਨ ਗਤੀਵਿਧੀਆਂ ਨੂੰ ਰੋਕਣ ਲਈ ਖੋਜ ਟੀਮਾਂ ਨੂੰ ਖੇਤਰ ਵਿਚ ਭੇਜਿਆ ਗਿਆ ਹੈ।