‘ਲਵ ਜੇਹਾਦ’ ’ਚ ਸ਼ਾਮਲ ਅਪਰਾਧੀਆਂ ਦੀਆਂ ਅੱਖਾਂ ਕੱਢ ਕੇ ਉਨ੍ਹਾਂ ਦੇ ਹੱਥ ਕੱਟ ਦੇਣੇ ਚਾਹੀਦੇ ਹਨ : ਭਾਜਪਾ MLA ਊਸ਼ਾ ਠਾਕੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ‘ਸ਼ਰੀਅਤ’ ਵਿਚ ਅਜਿਹੇ ਅਪਰਾਧੀਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੈ

eyes of the criminals involved in 'Love Jihad' should be gouged out and their hands should be cut off: BJP Usha Thakur

ਮੱਧ ਪ੍ਰਦੇਸ਼ : ਇੰਦੌਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਧਾਇਕ ਊਸ਼ਾ ਠਾਕੁਰ ਨੇ ਵੀਰਵਾਰ ਨੂੰ ਕਿਹਾ ਕਿ ‘ਲਵ ਜੇਹਾਦ’ ਵਿਚ ਸ਼ਾਮਲ ਹੋ ਕੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਅਪਰਾਧੀਆਂ ਦੀਆਂ ਅੱਖਾਂ ਕੱਢ ਦੇਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਹੱਥ ਕੱਟ ਦੇਣੇ ਚਾਹੀਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ‘ਸ਼ਰੀਅਤ’ ਵਿਚ ਅਜਿਹੇ ਅਪਰਾਧੀਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੈ।

ਇੰਦੌਰ ਅਤੇ ਭੋਪਾਲ ’ਚ ‘ਲਵ ਜੇਹਾਦ’ ਦੇ ਕਥਿਤ ਮਾਮਲਿਆਂ ਬਾਰੇ ਪੁੱਛੇ ਜਾਣ ’ਤੇ, ਠਾਕੁਰ ਨੇ ਦਾਅਵਾ ਕੀਤਾ ਕਿ ਇਨ੍ਹਾਂ ਮਾਮਲਿਆਂ ਵਿਚ ਸ਼ਾਮਲ ਲੋਕ ਬਹੁਤ ਹੀ ਬਦਨੀਤੀ ਨਾਲ ਕਹਿੰਦੇ ਹਨ ਕਿ ਉਹ ‘ਸਵਾਬ’ (ਨੇਕੀ) ਦਾ ਕੰਮ ਕਰ ਰਹੇ ਹਨ। ਇੰਦੌਰ ਜ਼ਿਲ੍ਹੇ ਦੇ ਮਹੂ ਖੇਤਰ ਤੋਂ ਭਾਜਪਾ ਵਿਧਾਇਕ ਨੇ ਕਿਹਾ ਕਿ ਮਨੁੱਖਤਾ ਅਤੇ ਨੈਤਿਕਤਾ ਦੇ ਵਿਰੁਧ ਵਿਵਹਾਰ ਕਰਨ ਵਾਲੇ ਇਨ੍ਹਾਂ ਅਪਰਾਧੀਆਂ ਦੀ ਸਜ਼ਾ ਸ਼ਰੀਆ ਕਾਨੂੰਨ ਅਨੁਸਾਰ ਤੈਅ ਕੀਤੀ ਜਾਣੀ ਚਾਹੀਦੀ ਹੈ।

ਰਾਜ ਦੇ ਸਾਬਕਾ ਸੱਭਿਆਚਾਰ ਮੰਤਰੀ ਨੇ ਕਿਹਾ, ‘‘ਲਵ ਜੇਹਾਦ ਵਿਰੁਧ ਕੇਂਦਰ ਅਤੇ ਰਾਜ ਸਰਕਾਰ ਦੇ ਕਾਨੂੰਨ ਬਹੁਤ ਸਖ਼ਤ ਹਨ। ਠਾਕੁਰ ਨੇ ਕਿਹਾ, ‘‘ਜੇਕਰ ਅਜਿਹੇ ਦੁਸ਼ਟ ਲੋਕਾਂ ਨੂੰ (ਪੁਲਿਸ ਦੁਆਰਾ) ਫੜ ਲਿਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦਾ ਘਰ, ਜਾਇਦਾਦ, ਸਭ ਕੁਝ ਜ਼ਬਤ ਕਰ ਲਿਆ ਜਾਵੇਗਾ ਅਤੇ ਉਹ ਸੜਕਾਂ ’ਤੇ ਭਿਖਾਰੀਆਂ ਵਾਂਗ ਘੁੰਮਣਗੇ, ਤਾਂ ਹੀ ਉਹ ਅਜਿਹੇ ਸ਼ੈਤਾਨੀ ਕੰਮਾਂ ਨੂੰ ਰੋਕ ਸਕਣਗੇ।’’