Rajasthan News: ਰਾਜਸਥਾਨ ਵਿਚ ਜਾਸੂਸੀ ਦੇ ਦੋਸ਼ ਵਿੱਚ ਸਰਕਾਰੀ ਕਰਮਚਾਰੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਭਾਗ ਦੀ ਬਿਨਾਂ ਇਜਾਜ਼ਤ ਤੋਂ 6-7 ਵਾਰ ਕਰ ਚੁੱਕਿਆ ਪਾਕਿਸਤਾਨ ਦੀ ਯਾਤਰਾ

Government employee arrested on charges of espionage in Rajasthan

Government employee arrested on charges of espionage in Rajasthan:  ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਜੈਸਲਮੇਰ ਜ਼ਿਲ੍ਹੇ ਵਿੱਚ ਇੱਕ ਰਾਜ ਸਰਕਾਰੀ ਕਰਮਚਾਰੀ ਨੂੰ ਹਿਰਾਸਤ ਵਿੱਚ ਲਿਆ ਹੈ।

ਇੱਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ 'ਤੇ, ਖੁਫੀਆ ਵਿਭਾਗ ਦੀ ਟੀਮ ਨੇ ਬੁੱਧਵਾਰ ਰਾਤ ਨੂੰ ਜੈਸਲਮੇਰ ਵਿੱਚ ਸ਼ਕੂਰ ਖਾਨ ਨੂੰ ਹਿਰਾਸਤ ਵਿੱਚ ਲਿਆ।

ਅਧਿਕਾਰੀ ਨੇ ਕਿਹਾ, "ਸ਼ਕੂਰ ਖਾਨ ਬਾਰੇ ਜਾਣਕਾਰੀ ਮਿਲੀ ਸੀ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਸਕਦਾ ਹੈ। ਜਾਣਕਾਰੀ ਦੇ ਆਧਾਰ 'ਤੇ, ਉਸ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਬੀਤੀ ਰਾਤ ਹਿਰਾਸਤ ਵਿੱਚ ਲਿਆ ਗਿਆ।"

ਦੋਸ਼ੀ ਤੋਂ ਜੈਸਲਮੇਰ ਵਿੱਚ ਸਾਂਝੀ ਪੁੱਛਗਿੱਛ ਕੀਤੀ ਗਈ। ਟੀਮ ਅੱਜ ਖਾਨ ਨਾਲ ਜੈਪੁਰ ਲਈ ਰਵਾਨਾ ਹੋਈ।

ਅਧਿਕਾਰੀ ਨੇ ਕਿਹਾ, "ਖਾਨ ਤੋਂ ਅੱਜ ਜੈਪੁਰ ਵਿੱਚ ਕੇਂਦਰੀ ਏਜੰਸੀਆਂ ਪੁੱਛਗਿੱਛ ਕਰਨਗੀਆਂ।"

ਸ਼ਕੂਰ ਖਾਨ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵਿੱਚ ਇੱਕ ਬਾਬੂ ਹੈ। ਅਧਿਕਾਰੀ ਨੇ ਕਿਹਾ ਕਿ ਉਸ ਦੇ ਫ਼ੋਨ ਨੰਬਰਾਂ ਵਿੱਚ ਕੁਝ ਸ਼ੱਕੀ ਪਾਕਿਸਤਾਨੀ ਨੰਬਰ ਮਿਲੇ ਹਨ।