ਭਾਰਤ-ਚੀਨ ਤਣਾਅ : ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਸੰਸਦ 'ਚ ਬਹਿਸ ਦੀ ਦਿਤੀ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਨਾਲ ਐਲਏਸੀ 'ਤੇ ਜਾਰੀ ਤਣਾਅ ਨੂੰ ਲੈ ਕੇ ਕਾਂਗਰਸ ਦੇਸ਼ 'ਚ ਸਿਆਸਤ ਜਾਰੀ ਹੈ। ਗਲਵਾਨ ਘਾਟੀ 'ਚ 20 ਜਵਾਨਾਂ ਦੇ ਸ਼ਹੀਦ ਹੋਣ

Amit Shah

ਨਵੀਂ ਦਿੱਲੀ, 28 ਜੂਨ : ਚੀਨ ਨਾਲ ਐਲਏਸੀ 'ਤੇ ਜਾਰੀ ਤਣਾਅ ਨੂੰ ਲੈ ਕੇ ਕਾਂਗਰਸ ਦੇਸ਼ 'ਚ ਸਿਆਸਤ ਜਾਰੀ ਹੈ। ਗਲਵਾਨ ਘਾਟੀ 'ਚ 20 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਸਰਕਾਰ ਤੋਂ ਲਗਾਤਾਰ ਸਵਾਲ ਪੁੱਛ ਰਹੇ ਹਨ। ਇਸ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸੰਸਦ 'ਚ ਬਹਿਸ ਕਰਨ ਦੀ ਚੁਣੌਤੀ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 1962 ਦੇ ਯੁੱਧ ਤੋਂ ਲੈ ਕੇ ਹੁਣ ਤਕ ਦੀ ਚਰਚਾ ਲਈ ਤਿਆਰ ਹਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਰਾਹੁਲ ਗਾਂਧੀ ਦੇ 'ਸਰੇਂਡਰ ਮੋਦੀ' ਦੇ ਹੈਸ਼ਟੈਗ ਦਾ ਜਵਾਬ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਪਾਰਲੀਮੈਂਟ ਹੋਣੀ ਹੈ, ਚਰਚਾ ਕਰਨੀ ਹੈ ਤਾਂ ਆਓ, ਕਰਾਂਗੇ। 1962 ਤੋਂ ਅੱਜ ਤਕ ਦੋ-ਦੋ ਹੱਥ ਹੋ ਜਾਣ। ਕੋਈ ਨਹੀਂ ਡਰਦਾ ਚਰਚਾ ਤੋਂ। ਜਦੋਂ ਜਵਾਨ ਸੰਘਰਸ਼ ਕਰ ਰਿਹਾ ਹੈ, ਸਰਕਾਰ ਠੋਸ ਕਦਮ ਚੁੱਕ ਰਹੀ ਹੈ। ਉਸ ਸਮੇਂ ਪਾਕਿਸਤਾਨ ਤੇ ਚੀਨ ਨੂੰ ਖ਼ੁਸ਼ ਕਰਨ ਵਾਲਾ ਬਿਆਨ ਨਹੀਂ ਦੇਣਾ ਚਾਹੀਦਾ।

ਉਨ੍ਹਾਂ ਨੇ ਕਿਹਾ ਸਰਕਾਰ ਭਾਰਤ ਵਿਰੋਧੀ ਪ੍ਰਚਾਰ ਨੂੰ ਸੰਭਾਲਣ 'ਚ ਪੂਰੀ ਤਰ੍ਹਾਂ ਨਾਲ ਸਮਰਥ ਹੈ ਪਰ ਇਹ ਦੇਖ ਕੇ ਉਦੋਂ ਦੁੱਖ ਹੁੰਦਾ ਹੈ ਜਦੋਂ ਇੰਨੀ ਵੱਡੀ ਪਾਰਟੀ ਦਾ ਸਾਬਕਾ ਪ੍ਰਧਾਨ ਅਜਿਹੀ ਰਾਜਨੀਤੀ ਕਰਦਾ ਹੈ। ਇਹ ਉਨ੍ਹਾਂ ਵਲੋਂ ਕਾਂਗਰਸ ਲਈ ਆਤਮ ਨਿਰੀਖਣ ਦਾ ਵਿਸ਼ਾ ਹੈ ਕਿ ਉਨ੍ਹਾਂ ਦੇ ਹੈਸ਼ਟੈਗ ਨੂੰ ਪਾਕਿਸਤਾਨ ਤੇ ਚੀਨ ਇਸਤੇਮਾਲ ਕਰ ਰਹੇ ਹਨ। ਕਾਂਗਰਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਆਗੂ ਹੈਸ਼ਟੈਗਜ਼ ਨੂੰ ਪਾਕਿਸਤਾਨ ਤੇ ਚੀਨ ਦੁਆਰਾ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਮੌਜ਼ੂਦਾ ਸਮੇਂ 'ਚ ਭਾਰਤੀ ਜ਼ਮੀਨ 'ਤੇ ਚੀਨੀ ਫ਼ੌਜੀਆਂ ਦੀ ਮੌਜ਼ੂਦਗੀ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਐਲਏਸੀ ਦੀ ਸਥਿਤੀ 'ਤੇ ਟਿੱਪਣੀ ਕਰਨ ਦਾ ਇਹ ਉਪਯੁਕਤ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰੀਫਿੰਗ ਚੱਲ ਰਹੀ ਹੈ ਤੇ ਜੇਕਰ ਜ਼ਰੂਰਤ ਪਈ ਤਾਂ ਇਸ ਦਾ ਮੂੰਹ ਤੋੜ ਜਵਾਬ ਦੇਵਾਂਗੇ। (ਪੀਟੀਆਈ)