ਸਰਨਾ ਵਲੋਂ ਬਾਦਲਾਂ 'ਤੇ ਬਹਿਬਲ ਕਲਾਂ ਤੇ ਬੇਅਦਬੀ ਕਾਂਡ ਦੀ ਪੜਤਾਲ ਨੂੰ ਭਟਕਾਉਣ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਫ਼ਰੀਦਕੋਟ ਅਦਾਲਤ ਵਿਚਲੇ

paramjit singh sarna

ਨਵੀਂ ਦਿੱਲੀ, 28 ਜੂਨ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਫ਼ਰੀਦਕੋਟ ਅਦਾਲਤ ਵਿਚਲੇ ਬਾਦਲਾਂ ਦੇ ਰਿਸ਼ਤੇਦਾਰ ਜੱਜ ਨੂੰ ਬੇਅਦਬੀ ਮਾਮਲਿਆਂ ਦੀ ਪੜਤਾਲ ਤੋਂ ਵੱਖ ਕੀਤਾ ਜਾਵੇ ਜਿਸ ਨਾਲ ਬਰਗਾੜੀ ਤੇ ਬਹਿਬਲ ਕਲਾਂ ਮਾਮਲਿਆਂ ਦੀ ਨਿਰਪੱਖ ਪੜਤਾਲ ਹੋ ਸਕੇ।

ਉਨ੍ਹਾਂ ਕਿਹਾ, “ਅਸੀਂ ਐਸਆਈਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚਿੱਠੀ ਲਿਖ ਕੇ, ਮੰਗ ਕੀਤੀ ਹੈ ਕਿ ਬਾਦਲਾਂ ਦੇ ਰਿਸ਼ਤੇਦਾਰ ਜੱਜ ਨੂੰ ਤੁਰਤ ਬਦਲਿਆ ਜਾਵੇ, ਕਿਉਂਕਿ ਸ.ਪ੍ਰਕਾਸ਼ ਸਿੰਘ ਬਾਦਲ, ਜੋ ਬਹਿਬਲ ਕਲਾਂ ਕਾਂਡ ਵਿਚ ਦੋਸ਼ੀ ਹਨ, ਅਪਣੇ ਰਸੂਖ਼ ਦੀ ਵਰਤੋਂ ਕਰ ਕੇ ਸਮੁੱਚੀ ਜਾਂਚ ਨੂੰ ਭਟਕਾਉਣ ਦਾ ਕੰਮ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਬਰਗਾੜੀ ਵਿਖੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਨਿਹਥੇ ਸਿੱਖ ਨੌਜਵਾਨਾਂ 'ਤੇ ਬਾਦਲ ਪਰਵਾਰ ਦੇ ਇਸ਼ਾਰੇ 'ਤੇ ਸੋਚੀ ਸਮਝੀ ਸਾਜ਼ਸ਼ ਅਧੀਨ ਗੋਲੀ ਚਲਾਈ ਗਈ ਸੀ।