ਭਾਰਤ ਸਰਕਾਰ ਨੇ ਚੀਨ ਖਿਲਾਫ਼ ਚੁਕਿਆ ਵੱਡਾ ਕਦਮ, ਟਿੱਕ-ਟੌਕ ਸਮੇਤ 59 ਚੀਨੀ ਐਪ ਕੀਤੇ ਬੈਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਏਜੰਸੀਆਂ ਦੀ ਚਿਤਾਵਨੀ ਬਾਅਦ ਚੁਕਿਆ ਕਦਮ

Chinese apps

ਨਵੀਂ ਦਿੱਲੀ : ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਈ ਖ਼ੂਨੀ ਝੜਪ ਤੋਂ ਬਾਅਦ ਦੇਸ਼ ਅੰਦਰ ਚੀਨ ਖਿਲਾਫ਼ ਗੁੱਸਾ ਉਬਾਲੇ ਮਾਰ ਰਿਹਾ ਹੈ। ਦੇਸ਼ ਭਰ ਅੰਦਰ ਚੀਨੀ ਸਮਾਨ ਦੀ ਵਰਤੋਂ ਦੇ ਬਾਈਕਾਟ ਦੀ ਲਹਿਰ ਚੱਲ ਰਹੀ ਹੈ।   ਇਸੇ ਦੌਰਾਨ ਸਰਕਾਰ ਨੇ ਵੀ ਚੀਨ ਖਿਲਾਫ਼ ਵੱਡਾ ਕਦਮ ਚੁਕਦਿਆਂ ਟਿੱਕ-ਟੌਕ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਗਾ ਦਿਤੀ ਹੈ।

ਪਾਬੰਦੀਸ਼ੁਦਾ ਐਪ ਵਿਚ ਪ੍ਰਸਿੱਧ ਟਿੱਕ-ਟੌਕ ਐਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਯੂਸੀ ਬਰਾਊਜ਼ਰ, ਕੈਮ ਸਕੈਨਰ ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਐਪਸ ਹਨ।

ਇਸ ਤੋਂ ਪਹਿਲਾ ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਸੂਚੀ ਤਿਆਰ ਕੀਤੀ ਸੀ। ਸੁਰੱਖਿਆ ਏਜੰਸੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ 'ਤੇ ਪਾਬੰਦੀ ਲਗਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ। ਇਸਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।