ਟੀਕਾਕਰਨ ਦੀ ਰਿਕਾਰਡ ਸੰਖਿਆ 'ਤੇ ਉੱਠੇ ਸਵਾਲ, 13 ਸਾਲ ਦੇ ਬੱਚੇ ਨੂੰ ਜਾਰੀ ਕੀਤਾ ਵੈਕਸੀਨੇਸ਼ਨ ਪੱਤਰ 

ਏਜੰਸੀ

ਖ਼ਬਰਾਂ, ਰਾਸ਼ਟਰੀ

21 ਤਾਰੀਖ ਨੂੰ ਮੱਧ ਪ੍ਰਦੇਸ਼ ਨੇ ਕਿਹਾ ਕਿ ਇਸ ਨੇ 17.42 ਲੱਖ ਲੋਕਾਂ ਨੂੰ ਟੀਕਾ ਲਗਾਇਆ ਹੈ।

File Photo

ਭੋਪਾਲ - ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨਾਲ ਹਰਾਉਣ ਲਈ ਕੋਰੋਨਾ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਕੜੀ ਵਿਚ ਮੱਧ ਪ੍ਰਦੇਸ਼ ਸਰਕਾਰ ਨੇ 21 ਜੂਨ ਨੂੰ 17.42 ਲੱਖ ਲੋਕਾਂ ਦਾ ਟੀਕਾਕਰਨ ਕਰ ਰਿਕਾਰਡ ਬਣਾਇਆ ਹੈ। ਹਾਲਾਂਕਿ ਹੁਣ ਸੂਬਾ ਸਰਕਾਰ ਦੇ ਇਸ ਰਿਕਾਰਡ ਟੀਕਾਕਰਨ 'ਤੇ ਸਵਾਲ ਵੀ ਉੱਠ ਰਹੇ ਹਨ ਕਿਉਂਕਿ ਇਕ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਇਸ ਦਿਨ ਵੱਡੀ ਗਿਣਤੀ ਵਿਚ ਫਰਜ਼ੀ ਟੀਕਾਕਰਨ ਸਰਟੀਫਿਕੇਟ ਜਾਰੀ ਕੀਤੇ ਗਏ ਹਨ 

ਰਿਪੋਰਟ ਅਨੁਸਾਰ ਭੋਪਾਲ ਦੇ ਵਸਨੀਕ ਰਜਤ ਡੰਗਰੇ ਨੂੰ ਪਿਛਲੇ ਸੋਮਵਾਰ ਸ਼ਾਮ 7: 27 ਵਜੇ ਸੂਬਾ ਸਰਕਾਰ ਵੱਲੋਂ ਇੱਕ ਸੰਦੇਸ਼ ਮਿਲਿਆ ਕਿ ਉਸ ਦੇ 13 ਸਾਲ ਦੇ ਅਪਾਹਜ ਲੜਕੇ ਨੂੰ ਉਹਨਾਂ ਦਾ ਕੋਵਿਡ -19 ਸ਼ਾਟ ਮਿਲਿਆ ਹੈ। ਜਦੋਂ ਕਿ ਭਾਰਤ ਨੇ ਅਜੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਟੀਕਾਕਰਣ ਸ਼ੁਰੂ ਨਹੀਂ ਕੀਤਾ ਹੈ। ਹਾਲਾਂਕਿ ਐਸਐਮਐਸ ਵਿਚ ਇਹ ਕਿਹਾ ਗਿਆ ਸੀ ਕਿ ਭੋਪਾਲ ਦੀ ਟੀਲਾ ਜਮਾਲਪੁਰਾ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਰਹਿੰਦੇ 13 ਸਾਲਾ ਵੇਦਾਂਤ ਡਾਂਗਰੇ ਨੂੰ ਟੀਕਾ ਲਗਾਇਆ ਗਿਆ ਸੀ, ਇਹਨਾਂ ਹੀ ਨਹੀਂ ਇਸ ਸੰਦੇਸ਼ ਵਿੱਚ ਉਸ ਦੀ ਉਮਰ ਵੀ 56 ਸਾਲ ਦਿੱਤੀ ਗਈ ਸੀ।

ਡਾਂਗਰੇ ਨੇ ਕਿਹਾ, “21 ਜੂਨ ਨੂੰ ਸ਼ਾਮ 7.27 ਵਜੇ ਮੈਨੂੰ ਮੈਸੇਜ ਮਿਲਿਆ ਕਿ ਵੇਦਾਂਤ ਨੂੰ ਟੀਕਾ ਲਗਾਇਆ ਗਿਆ ਹੈ। ਉਹ ਸਿਰਫ 13 ਸਾਲ ਦਾ ਹੈ। ਮੈਂ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਜਦੋਂ ਮੈਂ ਲਿੰਕ ਦੀ ਵਰਤੋਂ ਕਰ ਕੇ ਸਰਟੀਫਿਕੇਟ ਡਾਊਨਲੋਡ ਕੀਤਾ ਤਾਂ ਮੈਂ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਉਹਨਾਂ ਨੇ ਉਸ ਦੇ ਦਸਤਾਵੇਜ਼ ਦਾ ਇਸਤੇਮਾਲ ਕੀਤਾ ਹੈ, ਜੋ ਅਸੀਂ ਕੁੱਝ ਦਿਨ ਪਹਿਲਾਂ ਨਗਰ ਨਿਗਮ ਨੂੰ ਪੈਨਸ਼ਨ ਦੇ ਲਈ ਜਮ੍ਹਾ ਕੀਤੇ ਸੀ। 
ਮੱਧ ਪ੍ਰਦੇਸ਼ ਨੇ 21 ਜੂਨ ਨੂੰ 17.42 ਲੱਖ ਕੋਰੋਨਾ ਟੀਕੇ ਲਗਾਤਾਰ ਇਕ ਰਾਸ਼ਟਰੀ ਰਿਕਾਰਡ ਬਣਾਇਆ

ਇਹ ਵੀ ਪੜ੍ਹੋ -  ਯੂ.ਏ.ਈ ’ਚ ਹੋਵੇਗਾ ਟੀ-20 ਵਿਸ਼ਵ ਕੱਪ, ਅਕਤੂਬਰ-ਨਵੰਬਰ ਵਿਚ ਕੀਤਾ ਜਾਵੇਗਾ ਆਯੋਜਤ

ਪਰ ਹੁਣ ਸੂਬੇ ਵਿਚ ਬਹੁਤ ਸਾਰੇ ਲੋਕ ਇਹ ਦੋਸ਼ ਲਗਾ ਰਹੇ ਹਨ ਕਿ ਉਹਨਾਂ ਨੂੰ ਵੈਕਸੀਨ ਦੀ ਇਕ ਵੀ  ਡੋਜ਼ ਨਹੀਂ ਲੱਗੀ ਪਰ ਉਹਨਾਂ ਨੂੰ ਪ੍ਰਮਾਣ ਪੱਤਰ ਮਿਲ ਵੀ ਗਏ ਹਨ। ਇਹਨਾਂ ਹੀ ਨਹੀਂ ਜਿਸ ਦਿਨ ਵੇਂਦਾਤ ਨੂੰ ਟੀਕਾਕਰਨ ਦਾ ਸੰਦੇਸ਼ ਮਿਲਿਆ, ਉਸ ਦਿਨ ਸਤਨਾ ਦੇ ਚੈਨ੍ਰੇਦ ਪਾਂਡੇ ਨੂੰ ਪੰਜ ਮਿੰਟ ਦੇ ਕਰੀਬ ਤਿੰਨ ਮੈਸੇਜ ਮਿਲੇ, ਜਿਸ ਵਿਚ ਕਿਹਾ ਗਿਆ ਸੀ ਕਿ ਤਿੰਨਾਂ ਲੋਕਾਂ- ਕਟਿਕਰਾਮ, ਕਾਲਿਦ੍ਰੀ ਅਤੇ ਚੰਦਨ ਨੂੰ ਟੀਕਾ ਲਗਾਇਆ ਗਿਆ। ਚੈਨ੍ਰੇਂਦ ਹੈਰਾਨ ਹੋ ਗਏ ਕਿਉਂਕਿ ਉਹ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਨੂੰ ਵੀ ਨਹੀਂ ਜਾਣਦੇ ਸੀ ਅਤੇ ਉਹ ਇਹ ਸਮਝਣ ਵਿਚ ਅਸਫਲ ਰਹੇ ਕਿ ਉਹਨਾਂ ਨੂੰ ਮੈਸੇਜ ਕਿਉਂ ਆਇਆ ਹੈ। 

ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਸਰਕਾਰ ਦੀ ਪ੍ਰਤੀਕਿਰਿਆ ਖਾਰਜ ਕਰਨ ਵਾਲੀ ਸੀ। ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ, "ਅਜਿਹੀ ਕੋਈ ਸਮੱਸਿਆ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਿੱਥੋਂ ਦੀ ਜਾਣਕਾਰੀ ਮਿਲੀ ਹੈ। ਮੈਂ ਇਸ ਬਾਰੇ ਪਹਿਲੀ ਵਾਰ ਸੁਣ ਰਿਹਾ ਹਾਂ। ਜੇਕਰ ਕੁਝ ਸਾਹਮਣੇ ਆਇਆ ਤਾਂ ਅਸੀਂ ਇਸ ਦੀ ਜਾਂਚ ਕਰਵਾਵਾਂਗੇ।"  ਹਾਲਾਂਕਿ ਵਿਰੋਧੀ ਕਾਂਗਰਸ ਪਾਰਟੀ ਨੇ ਸਰਕਾਰ ਨੂੰ ਫਟਕਾਰ ਲਗਾਈ ਹੈ ਅਤੇ ਕਿਹਾ ਹੈ ਕਿ ਮਾਮਲਿਆਂ ਨੇ ਸਪੱਸ਼ਟ ਰੂਪ ਨਾਲ ਦਿਖਾਇਆ ਹੈ ਕਿ ਰਿਕਾਰਡ ਤੋੜ ਟੀਕਾਕਰਨ ਦੇ ਲਈ ਕ੍ਰੇਡਿਟ ਦਾ ਦਾਅਵਾ ਕਰਨ ਲਈ ਕਿਵੇਂ ਧੋਖੇ ਨਾਲ ਡਾਟਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਕੇਜਰੀਵਾਲ ਦਾ ਪੰਜਾਬ ਮਿਸ਼ਨ, ਹਰ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਾ ਕੀਤਾ ਐਲਾਨ 

ਕਾਂਗਰਸ ਬੁਲਾਰਾ ਨਰਿੰਦਰ ਸਲੂਜਾ ਨੇ ਕਿਹਾ ਕਿ ਹਰ ਰੋਜ਼ ਨਵੇਂ ਅੰਕੜੇ ਸਾਹਮਣੇ ਆ ਰਹੇ ਹਨ। 13 ਸਾਲ ਦੇ ਬੱਚੇ ਅਤੇ ਇਕ ਮਰੇ ਹੋਏ ਵਿਅਕਤੀ ਨੂੰ ਟੀਕਾ ਲਗਾਇਆ ਗਿਆ ਸੀ। ਬੈਤੂਲ ਦੇ 47 ਪਿੰਡਾਂ ਨੂੰ ਟੀਕਾ ਨਹੀਂ ਮਿਲਿਆ ਸੀ। ਇਹ ਟੀਕਾ ਰਿਕਾਰਡ ਇਕ ਪੀਆਰ ਦੀ ਚਾਲ ਤੋਂ ਇਲਾਵਾ ਕੁਝ ਵੀ ਨਹੀਂ ਹੈ। ” 21 ਤਾਰੀਖ ਨੂੰ ਮੱਧ ਪ੍ਰਦੇਸ਼ ਨੇ ਕਿਹਾ ਕਿ ਇਸ ਨੇ 17.42 ਲੱਖ ਲੋਕਾਂ ਨੂੰ ਟੀਕਾ ਲਗਾਇਆ ਹੈ। 23 ਤਾਰੀਖ ਨੂੰ ਇਹ 11.43 ਲੱਖ, 24 ਨੂੰ 7.05 ਲੱਖ ਅਤੇ 26 ਨੂੰ 9.64 ਲੱਖ ਸੀ।