ਸੈਲਫੀ ਲੈਣ ਦੇ ਚੱਕਰ 'ਚ ਨਦੀ ਵਿਚ ਡਿੱਗੀ ਲੜਕੀ, ਬਚਾਉਣ ਲਈ ਮੁੰਡੇ ਨੇ ਨਦੀ ਵਿਚ ਮਾਰੀ ਛਾਲ, ਹੋਈ ਮੌਤ
ਦੋਵਾਂ ਨੂੰ ਪਾਣੀ ਵਿਚ ਡੁੱਬਦੇ ਦੇਖ ਕੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਰੌਲਾ ਪਾਇਆ। ਮਲਾਹਾਂ ਨੇ ਉਸ ਔਰਤ ਨੂੰ ਬਾਹਰ ਕੱਢ ਲਿਆ, ਪਰ ਜਵਾਨ ਨਹੀਂ ਮਿਲਿਆ
ਆਗਰਾ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਸ਼ਹਿਰ ਦੇ ਰਾਪਤੀ ਨਦੀ ਦੇ ਰਾਮਘਾਟ ਵਿਖੇ ਐਤਵਾਰ ਨੂੰ ਸੈਲਫੀ ਲੈਂਦੇ ਹੋਏ ਲੜਕੀ ਡੁੱਬ (Girl falls into river while taking selfie) ਗਈ ਸੀ ਜਿਸਨੂੰ ਬਚਾਉਣ ਗਏ ਨੌਜਵਾਨ ਦੀ ਲਾਸ਼ ਸੋਮਵਾਰ ਦੇਰ ਸ਼ਾਮ (boy jumps into river to rescue, dies) ਬਰਾਮਦ ਹੋਈ। ਐਸਡੀਆਰਐਫ ਨੇ 24 ਘੰਟਿਆਂ ਲਈ ਇੱਕ ਅਭਿਆਨ ਚਲਾਇਆ ਜਿਸ ਤੋਂ ਬਾਅਦ ਲਾਸ਼ ਨੂੰ ਬਰਾਮਦ ਕੀਤਾ ਜਾ ਸਕਿਆ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਦਿਉਰੀਆ ਦੇ ਭਟੌਲੀ, ਜਿਮ ਆਪਰੇਟਰ ਅੰਕਿਤ ਪਾਂਡੇ (24) ਆਪਣੀ ਲੜਕੀ ਦੋਸਤ ਨਾਲ ਰਾਜਘਾਟ, ਰਾਮਘਾਟ ਘੁੰਮਣ ਗਿਆ। ਦੋਵੇਂ ਪੈਦਲ ਨਦੀ ਦੇ ਕਿਨਾਰੇ ਜਾ ਕੇ ਸੈਲਫੀ ਲੈਣ ਲੱਗ ਪਏ। ਉਸੇ ਸਮੇਂ ਲੜਕੀ ਦਾ ਪੈਰ ਤਿਲਕ ਗਿਆ ਤੇ ਲੜਕੀ ਨਦੀ ਵਿਚ ਡੁੱਬ (Girl falls into river while taking selfie) ਗਈ। ਲੜਕੀ ਨੂੰ ਬਚਾਉਣ ਲਈ ਅੰਕਿਤ ਨੇ ਨਦੀ boy jumps into river to rescue, dies)ਵਿਚ ਛਲਾਂਗ ਮਾਰ ਦਿੱਤੀ।
ਦੋਵਾਂ ਨੂੰ ਪਾਣੀ ਵਿਚ ਡੁੱਬਦੇ ਦੇਖ ਕੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਰੌਲਾ ਪਾਇਆ। ਮਲਾਹਾਂ ਨੇ ਉਸ ਔਰਤ ਨੂੰ ਬਾਹਰ ਕੱਢ ਲਿਆ, ਪਰ ਜਵਾਨ ਨਹੀਂ ਮਿਲਿਆ। ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਐਸ.ਡੀ.ਆਰ.ਐਫ ਦੀ ਟੀਮ ਮੌਕੇ ਤੇ ਪਹੁੰਚ ਗਏ ਤੇ ਐਤਵਾਰ ਨੂੰ ਹੀ ਅੰਕਿਤ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਦੇਰ ਤੱਕ ਉਹਨਾਂ ਨੂੰ ਅੰਕਿਤ ਨਾ ਮਿਲ ਸਕਿਆ। ਟੀਮ ਸੋਮਵਾਰ ਸਵੇਰ ਤੋਂ ਹੀ ਅੰਕਿਤ ਦੀ ਭਾਲ ਵਿਚ ਲੱਗੀ ਹੋਈ ਸੀ। ਅੰਕਿਤ ਦੀ ਲਾਸ਼ ਸ਼ਾਮ ਕਰੀਬ 7.30 ਵਜੇ ਬਰਾਮਦ ਹੋਈ।