ਭਾਰਤੀ ਰੇਲਵੇ ਦੇ ਇਸ ਬਜ਼ੁਰਗ ਕਰਮਚਾਰੀ ਦੀ ਟਿਕਟ ਕੱਟਣ ਦੀ ਸੁਪਰਫਾਸਟ ਸਪੀਡ, ਵੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਇਰਲ ਹੋ ਰਿਹਾ ਰੇਲਵੇ ਕਰਮਚਾਰੀ ਦਾ ਵੀਡੀਓ

photo

 

 ਨਵੀ ਦਿੱਲੀ : ਜੇਕਰ ਤੁਸੀਂ ਕਦੇ ਲੋਕਲ ਟਰੇਨ 'ਤੇ ਸਫਰ ਕੀਤਾ ਹੈ, ਤਾਂ ਤੁਸੀਂ ਟਿਕਟ ਖਰੀਦਣ ਲਈ ਲੰਬੀ ਲਾਈਨ 'ਚ ਖੜ੍ਹੇ ਹੋਣ ਤੋਂ ਲੈ ਕੇ ਟ੍ਰੇਨ 'ਤੇ ਚੜ੍ਹਨ ਦੇ ਸੰਘਰਸ਼ ਤੋਂ ਚੰਗੀ ਤਰ੍ਹਾਂ ਜਾਣੂ ਹੋਵੋਗੇ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਹਰ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ 'ਤੇ ਅਜਿਹੇ 'ਸੁਪਰਫਾਸਟ' ਸਟਾਫ ਦੀ ਲੋੜ ਹੈ। ਪਰ ਕਿਉਂ? ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਜਵਾਬ ਮਿਲ ਜਾਵੇਗਾ।

 

ਇਹ ਵੀਡੀਓ 29 ਜੂਨ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਸੀ। ਉਸਨੇ ਕੈਪਸ਼ਨ ਵਿੱਚ ਲਿਖਿਆ –  ਇੰਡੀਅਨ ਰੇਲਵੇ ਵਿੱਚ… ਇਸ ਆਦਮੀ ਦੀ ਸਪੀਡ ਸ਼ਾਨਦਾਰ ਹੈ। ਇਹ 15 ਸਕਿੰਟਾਂ ਵਿੱਚ 3 ਯਾਤਰੀਆਂ ਨੂੰ ਟਿਕਟ ਦੇ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 50 ਹਜ਼ਾਰ ਤੋਂ ਵੱਧ ਵਿਊਜ਼ ਅਤੇ ਸਾਢੇ ਸੱਤ ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

 

 

ਇਹ ਕਲਿੱਪ 18 ਸੈਕਿੰਡ ਦੀ ਹੈ, ਜਿਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇੱਕ ਬਜ਼ੁਰਗ ਵਿਅਕਤੀ (ਰੇਲਵੇ ਕਰਮਚਾਰੀ) ਟਿਕਟ ਵੈਂਡਿੰਗ ਮਸ਼ੀਨ ਤੋਂ ਫਟਾਫਟ ਵਿੱਚ ਯਾਤਰੀਆਂ ਨੂੰ ਟਿਕਟਾਂ ਦੇ ਰਿਹਾ ਹੈ। ਉਸ ਦੀ ਸਪੀਡ ਇੰਨੀ ਤੇਜ਼ ਹੈ ਕਿ ਉਹ 15 ਸੈਕਿੰਡ ਦੇ ਅੰਦਰ ਤਿੰਨ ਯਾਤਰੀਆਂ ਦੀ ਟਿਕਟ ਕੱਟ ਦਿੰਦਾ ਹੈ। ਜਦੋਂ ਵੀਡੀਓ ਵਾਇਰਲ ਹੋਈ ਤਾਂ ਲੋਕ  ਇਸ ਕਰਮਚਾਰੀ ਦੇ ਕਮਾਲ ਦੇ ਹੁਨਰ ਨੂੰ ਦੇਖ ਕੇ ਦੰਗ ਰਹਿ ਗਏ। ਕੁਝ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਉਨ੍ਹਾਂ ਦੇ ਸਾਲਾਂ ਦੇ ਅਨੁਭਵ ਨੂੰ ਦਰਸਾਉਂਦਾ ਹੈ।