Odisha Stamped
Odisha Stamped: ਓਡੀਸ਼ਾ ਦੇ ਪੁਰੀ ਵਿੱਚ ਸ੍ਰੀ ਗੁੰਡੀਚਾ ਮੰਦਰ ਨੇੜੇ ਐਤਵਾਰ ਨੂੰ ਭਗਦੜ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 50 ਹੋਰ ਜ਼ਖਮੀ ਹੋ ਗਏ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੁਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਿਧਾਰਥ ਐਸ. ਸਵੈਨ ਨੇ ਕਿਹਾ ਕਿ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਜਦੋਂ ਸੈਂਕੜੇ ਸ਼ਰਧਾਲੂ ਮੰਦਰ ਨੇੜੇ ਇਕੱਠੇ ਹੋਏ ਸਨ।
ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਛੇ ਲੋਕਾਂ ਦੀ ਹਾਲਤ ਗੰਭੀਰ ਹੈ।
ਮ੍ਰਿਤਕਾਂ ਦੀ ਪਛਾਣ ਬੋਲਾਗੜ੍ਹ ਦੀ ਰਹਿਣ ਵਾਲੀ ਬਸੰਤੀ ਸਾਹੂ ਅਤੇ ਬਾਲੀਪਟਨਾ ਦੇ ਰਹਿਣ ਵਾਲੇ ਪ੍ਰੇਮਕਾਂਤ ਮੋਹੰਤੀ ਅਤੇ ਪ੍ਰਵਤੀ ਦਾਸ ਵਜੋਂ ਹੋਈ ਹੈ।
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।