ਵਸ਼ਿੰਗਟਨ ਅਤੇ ਮਾਸਕੋ ਵਾਂਗੂ ਮਿਜ਼ਾਈਲ ਰੱਖਿਆ ਕਵਚ ਨਾਲ ਸੁਰੱਖਿਅਤ ਹੋਵੇਗੀ ਦਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਹੌਲੀ - ਹੌਲੀ ਰਾਜਧਾਨੀ ਦਿੱਲੀ ਨੂੰ ਫੌਜੀ ਅਤੇ 9/11 ਵਰਗੇ ਕਿਸੇ ਅਤਿਵਾਦੀ ਹਮਲੇ ਤੋਂ ਸੁਰੱਖਿਅਤ ਬਣਾਉਣ ਵਿਚ ਜੁਟਿਆ ਹੈ

Delhi to get a new missile shield like Washington and Moscow

ਨਵੀਂ ਦਿੱਲੀ, ਭਾਰਤ ਹੌਲੀ - ਹੌਲੀ ਰਾਜਧਾਨੀ ਦਿੱਲੀ ਨੂੰ ਫੌਜੀ ਅਤੇ 9/11 ਵਰਗੇ ਕਿਸੇ ਅਤਿਵਾਦੀ ਹਮਲੇ ਤੋਂ ਸੁਰੱਖਿਅਤ ਬਣਾਉਣ ਵਿਚ ਜੁਟਿਆ ਹੈ ਤਾਂਕਿ ਏਅਰਕਰਾਫਟ, ਮਿਸਾਇਲ ਅਤੇ ਡਰੋਨਜ਼ ਨਾਲ ਹਮਲਾ ਨਾ ਕੀਤਾ ਜਾ ਸਕੇ। ਇਸ ਲਈ ਚੱਲ ਰਹੀਆਂ ਕੋਸ਼ਿਸ਼ਾਂ ਤਹਿਤ ਰਾਜਧਾਨੀ ਨੂੰ ਮਿਸਾਇਲਾਂ ਦੇ ਰੱਖਿਆ ਕਵਚ ਨਾਲ ਲੈਸ ਕਰਨ ਦੀ ਵੀ ਤਿਆਰੀ ਹੈ। ਪੁਰਾਣੇ ਏਅਰ ਡਿਫੈਂਸ ਸਿਸਟਮ ਨੂੰ ਬਦਲਕੇ ਇਸ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੀਆਈਪੀ 'ਨੋ ਫਲਾਈ ਜ਼ੋਨ' ਅਤੇ ਗਲਤ ਮਨਸੂਬਿਆਂ ਨਾਲ ਆਉਣ ਵਾਲੇ ਜਹਾਜ਼ਾਂ ਨੂੰ ਗਿਰਾਉਂ ਦਾ ਪ੍ਰਬੰਧ ਕੀਤਾ ਜਾਵੇਗਾ।