ਜ਼ੋਖਮ ਭਰਿਆ TikTok ਵੀਡੀਓ ਬਣਾਉਣਾ ਚਾਹੁੰਦਾ ਸੀ ਨੌਜਵਾਨ, ਮੁਸੀਬਤ 'ਚ ਫਸੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

21 ਸਾਲ ਦੇ ਇੱਕ ਵਿਦਿਆਰਥੀ ਨੇ ਜ਼ੋਖਮ ਭਰਿਆ TikTok ਵੀਡੀਓ ਬਣਾ ਕੇ ਦੋਸਤਾਂਨ 'ਚ ਧੱਕ...

Murli Krishana

ਨਵੀਂ ਦਿੱਲੀ  : 21 ਸਾਲ ਦੇ ਇੱਕ ਵਿਦਿਆਰਥੀ ਨੇ ਜ਼ੋਖਮ ਭਰਿਆ TikTok ਵੀਡੀਓ ਬਣਾ ਕੇ ਦੋਸਤਾਂਨ 'ਚ ਧੱਕ ਪਾਉਣ ਦੀ ਇੱਛਾ ਉਸ ਸਮੇਂ ਅਧੂਰੀ ਰਹਿ ਗਈ ਜਦੋਂ ਉਹ ਮੁਸੀਬਤ ਵਿੱਚ ਫਸ ਗਿਆ। ਹਾਲਾਤ ਅਜਿਹੇ ਬਣ ਗਏ ਕਿ ਜਾਨ 'ਤੇ ਬਣ ਗਈ। ਫਿਰ ਉਹੀ ਦੋਸਤਾਂ ਨੇ ਮਦਦ ਕਰ ਉਸਨੂੰ ਕਿਸੇ ਤਰੀਕੇ ਨਾਲ ਬਾਹਰ ਕੱਢਣ 'ਚ ਮਦਦ ਕੀਤੀ। ਵਿਦਿਆਰਥੀ ਮੁਰਲੀ ਕ੍ਰਿਸ਼ਣਾ ਤ੍ਰਿਪੁਤੀ ਦੇ ਕਾਲਜ ਦੇ ਮਾਇਕਰੋਬਾਇਲੋਜੀ ਵਿਭਾਗ ਦੇ ਤੀਜੇ ਸਾਲ ਦਾ ਵਿਦਿਆਰਥੀ ਹੈ। ਉਹ 28 ਜੁਲਾਈ ਸਵੇਰੇ ਬਿਨ੍ਹਾਂ ਕਿਸੇ ਨੂੰ ਦੱਸੇ ਚੁੱਪਚਾਪ ਤ੍ਰਿਪੁਤੀ ਦੇ ਜੰਗਲਾਂ 'ਚ ਚਲਾ ਗਿਆ।

ਉਸਦੀ ਜੰਗਲ 'ਚ ਸਭ ਤੋਂ ਉੱਚੀ ਚੋਟੀ 'ਤੇ ਤਿਰੰਗਾ ਲਹਿਰਾ ਕੇ  TikTok ਵੀਡੀਓ ਬਣਾਉਣ ਦੀ ਯੋਜਨਾ ਸੀ। ਆਮ ਜਨਤਾ ਜੰਗਲ ਵਿੱਚ ਨਹੀਂ ਜਾਂਦੀ, ਐਡਵੇਂਚਰ ਦੀ ਚਾਹਤ 'ਚ ਮੁਰਲੀ ਬਿਨ੍ਹਾਂ ਕਿਸੇ ਸਾਵਧਾਨੀ ਦੇ ਜੰਗਲ 'ਚ ਵੜ ਗਿਆ। ਉਹ ਸੰਘਣੇ ਜੰਗਲਾਂ ਦੇ ਵਿੱਚ 'ਸ਼੍ਰੀਵਾਰੀ ਮੇਟੂ ਪੁਆਇਟ ਕੋਲ ਪਹੁੰਚ ਗਿਆ। ਉਸਨੇ ਉੱਥੇ ਪਹਾੜੀ ਦੀ ਸਿੱਖਰ 'ਤੇ ਤਿਰੰਗਾ ਵੀ ਲਹਿਰਾਇਆ। ਉਸਨੇ ਆਪਣੇ ਦੋਸਤਾਂਂ ਦੇ ਵਿੱਚ ਧੱਕ ਪਾਉਣ ਲਈ ਫੋਟੋਆਂ ਵੀ ਖਿੱਚੀਆਂ ਅਤੇ ਵੀਡੀਓ ਵੀ ਬਣਾਈਆ। ਇੱਥੇ ਤੱਕ ਤਾਂ ਸਭ ਠੀਕ ਸੀ ਪਰ ਉਸ ਤੋਂ ਬਾਅਦ ਜਿਵੇਂ ਹੀ ਉਹ ਹੇਠਾਂ ਉਤੱਰਿਆ ਤਾਂ ਵਾਪਸ ਆਉਣ ਦਾ ਰਸਤਾ  ਭੁੱਲ ਗਿਆ।

ਕਾਫ਼ੀ ਦੇਰ ਇੱਧਰ - ਉੱਧਰ ਭਟਕਣ ਤੋਂ ਬਾਅਦ ਉਹ ਥੱਕ ਗਿਆ। ਉਸ ਤੋਂ ਬਾਅਦ ਜਦੋਂ ਉਹ ਪੂਰੀ ਤਰ੍ਹਾਂ ਥੱਕ ਹੋ ਗਿਆ ਤਾਂ ਉਸਨੇ ਆਪਣੇ ਦੋਸਤਾਂ  ਨੂੰ ਵੱਟਸਐਪ ਕੇ ਮਦਦ ਦੀ ਗੁਹਾਰ ਲਗਾਈ। ਆਪਣੇ ਇੱਕ ਦੋਸਤ  ਨੂੰ ਗੂਗਲ ਲੋਕੇਸ਼ਨ ਭੇਜੀ, ਦੋਸਤਾਂੰ ਨੇ ਕਾਲਜ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਕਾਲਜ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਵਿਸ਼ੇਸ਼ ਦਸਤਾ  ਬਣਾ ਕੇ ਜੰਗਲ ਵਿੱਚ ਮਾਰਚ ਕੀਤਾ। ਪੂਰੀ ਰਾਤ ਜੰਗਲ ਵਿੱਚ ਮਾਰਚਿੰਗ ਕਰਨ ਤੋਂ ਬਾਅਦ ਪੁਲਿਸ ਨੂੰ ਭੁੱਖਾ - ਬੇਸੁੱਧ ਹਾਲਤ ਵਿੱਚ ਮੁਰਲੀ ਮਿਲਿਆ।

ਤ੍ਰਿਪੁਤੀ ਦੇ ਡੀਐਸਪੀ ਨੇ ਇਸ ਬਾਰੇ ਵਿੱਚ ਕਿਹਾ ਕੱਲ ਰਾਤ 11 ਵਜੇ ਸਾਨੂੰ ਇਸਦੇ ਬਾਰੇ ਵਿੱਚ ਸੂਚਨਾ ਮਿਲੀ। ਅਸੀਂ ਤੁਰੰਤ ਵਿਸ਼ੇਸ਼ ਪੁਲਿਸ ਦਸਤਾਪ ਬਣਾ ਕੇ ਜੰਗਲ 'ਚ ਭੇਜਿਆ। ਅੱਜ ਸਵੇਰੇ ਉਹ ਸਾਨੂੰ ਮਿਲਿਆ ਅਤੇ ਉਸਨੂੰ ਵਾਪਸ ਤ੍ਰਿਪੁਤੀ ਲਿਆਂਦਾ। ਇਸ ਸੰਬੰਧ ਵਿੱਚ ਕਾਲਜ ਦੇ ਇੱਕ ਟੀਚਰ ਨੇ ਕਿਹਾ  ਪਹਿਲਾਂ ਵੀ ਇਹ ਵਿਦਿਆਰਥੀ ਆਪਣੇ ਦੋਸਤਾਂੂ ਦੇ ਵਿੱਚ ਧੱਕ ਪਾਉਣ ਲਈ ਇਸ ਤਰ੍ਹਾਂ ਦੀ ਹਰਕਤ ਕਰ ਚੁੱਕਿਆ ਹੈ। ਉਹ ਸੋਸ਼ਲ ਮੀਡੀਆ ਪਲੇ ਟਫਾਰਮ 'ਤੇ ਲੋਕਾਂ 'ਚ ਹਰਮਾਨ ਪਿਆਰਾ ਹੋਣਾ ਚਾਹੁੰਦਾ ਸੀ।  ਇਸ ਵਜ੍ਹਾ ਨਾਲ ਇਸਨੇ ਇਸ ਤਰ੍ਹਾਂ ਦਾ ਜ਼ੋਖਮ ਭਰਿਆ ਕੰਮ ਕੀਤਾ। ਫਿਲਹਾਲ ਮੁਰਲੀ ਦਾ ਇੱਕ ਹਸਪ ਤਾਲ ਵਿੱਚ ਇਲਾਜ ਚੱਲ ਰਿਹਾ ਹੈ।