ਕੋਰੋਨਾ ਵਾਇਰਸ : ਇਕ ਦਿਨ ਵਿਚ 47703 ਨਵੇਂ ਮਾਮਲੇ, 654 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਤੋਂ ਠੀਕ ਹੋਣ ਦੀ ਦਰ ਹੁਣ 64.24 ਫ਼ੀ ਸਦੀ

Covid 19

ਨਵੀਂ ਦਿੱਲੀ, 28 ਜੁਲਾਈ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 47703 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਮੰਗਲਵਾਰ ਨੂੰ ਦੇਸ਼ ਵਿਚ ਲਾਗ ਦੇ ਮਾਮਲੇ ਵੱਧ ਕੇ 1483156 ਹੋ ਗਏ। ਇਸ ਮਾਰੂ ਬੀਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 952743 ਹੋ ਗਈ ਅਤੇ ਜਿਸ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੀ ਦਰ ਹੁਣ 64.24 ਫ਼ੀ ਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ 654 ਹੋਰ ਮਰੀਜ਼ਾਂ ਦੀ ਮੌਤ ਨਾਲ ਦੇਸ਼ ਵਿਚ ਮਰੀਜ਼ਾਂ ਦੀ ਕੁਲ ਗਿਣਤੀ ਵੱਧ ਕੇ 33425 ਹੋ ਗਈ ਹੈ।

ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ 496988 ਲੋਕਾਂ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ। ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 64.24 ਫ਼ੀ ਸਦੀ ਅਤੇ ਲਾਗ ਨਾਲ ਮਰਨ ਵਾਲਿਆਂ ਦੀ ਦਰ 2.25 ਫ਼ੀ ਸਦੀ ਹੈ। ਕੁਲ ਪੁਸ਼ਟ ਮਾਮਲਿਆਂ ਵਿਚ ਦੇਸ਼ ਵਿਚ ਪੀੜਤ ਮਿਲੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪਿਛਲੇ 24 ਘੰਟਿਆਂ ਵਿਚ ਹੋਈਆਂ 654 ਮੌਤਾਂ ਵਿਚੋਂ ਸੱਭ ਤੋਂ ਵੱਧ 227 ਮਹਾਰਾਸ਼ਟਰ ਤੋਂ ਹਨ। ਤਾਮਿਲਨਾਡੂ ਵਿਚ 77, ਕਰਨਾਟਕ ਵਿਚ 75, ਆਂਧਰਾ ਪ੍ਰਦੇਸ਼ ਵਿਚ 49, ਪਛਮੀ ਬੰਗਾਲਵਿਚ 39, ਯੂਪੀ ਵਿਚ 30, ਦਿੱਲੀ ਵਿਚ 26, ਗੁਜਰਾਤ ਵਿਚ 22, ਤੇਲੰਗਾਨਾ ਵਿਚ 17 ਦੀ ਜਾਨ ਗਈ ਹੈ।

 ਪੰਜਾਬ ਵਿਚ 12, ਰਾਜਸਥਾਨ ਵਿਚ 10, ਬਿਹਾਰ, ਮੱਧ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਨੌਂ-ਨੌਂ, ਆਸਾਮ ਅਤੇ ਉੜੀਸਾ ਵਿਚ ਸੱਤ-ਸੱਤ, ਹਰਿਆਣਾ ਵਿਚ ਪੰਜ, ਤ੍ਰਿਪੁਰਾ ਅਤੇ ਝਾਰਖੰਡ ਵਿਚ ਚਾਰ-ਚਾਰ, ਪੁਡੂਚੇਰੀ ਅਤੇ ਉਤਰਾਖੰਡ ਵਿਚ ਤਿੰਨ-ਤਿੰਨ, ਹਿਮਾਚਲ ਪ੍ਰਦੇਸ਼ ਤੇ ਕੇਰਲਾ ਵਿਚ ਦੋ-ਦੋ, ਅੰਡੇਮਾਨ ਨਿਕੋਬਾਰ, ਚੰਡੀਗੜ੍ਹ, ਛੱਤੀਸਗੜ੍ਹ, ਗੋਆ, ਨਾਗਾਲੈਂਡ ਅਤੇ ਸਿੱਕਮ ਵਿਚ ਇਕ ਇਕ ਵਿਅਕਤੀ ਦੀ ਜਾਨ ਗਈ ਹੈ। 33425 ਮਰੀਜ਼ਾਂ ਦੀ ਮੌਤ ਦੇ ਮਾਮਲਿਆਂ ਵਿਚ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 13883 ਲੋਕਾਂ ਨੇ ਜਾਨ ਗਵਾਈ ਹੈ। ਦਿੱਲੀ ਵਿਚ 3853, ਤਾਮਿਲਨਾਡੂ ਵਿਚ 3571, ਗੁਜਰਾਤ ਵਿਚ 2348, ਕਰਨਾਟਕ ਵਿਚ 1953, ਯੂਪੀ ਵਿਚ 1456, ਪਛਮੀ ਬੰਗਾਲ ਵਿਚ 1411, ਆਂਧਰਾ ਪ੍ਰਦੇਸ਼ ਵਿਚ 1090, ਮੱਧ ਪ੍ਰਦੇਸ਼ ਵਿਚ 820, ਰਾਜਸਥਾਨ ਵਿਚ 631 ਅਤੇ ਤੇਲੰਗਾਨਾ ਵਿਚ 480 ਲੋਕਾਂ ਦੀ ਮੌਤ ਹੋਈ।