ਕਾਂਗਰਸ ਵਿਚ ਸ਼ਾਮਲ ਹੋਏ ਦੋ ਸਾਬਕਾ ਨੌਕਰਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਵੇਂ ਉੱਘੇ ਸਮਾਜ ਸੇਵਕ ਰਹੇ ਹਨ। ਭਗਤ ਅਤੇ ਸਾਂਗਰਾ ਦਾ ਸਵਾਗਤ ਕਰਦਿਆਂ ਜੀ ਏ ਮੀਰ ਨੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

Congress

ਜੰਮੂ- ਕਾਂਗਰਸ ਪਾਰਟੀ ਦੇ ਇਕ ਬੁਲਾਰੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੰਮੂ ਵਿਚ ਦੋ ਸਾਬਕਾ ਨੌਕਰਸ਼ਾਹ ਕਾਂਗਰਸ ਵਿਚ ਸ਼ਾਮਲ ਹੋਏ ਹਨ। ਬੁਲਾਰੇ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਏ.ਸੀ ਭਗਤ ਅਤੇ ਸਾਬਕਾ ਸੂਚਨਾ ਡਿਪਟੀ ਡਾਇਰੈਕਟਰ ਐਮ ਆਰ ਸਾਂਗਰਾ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਦੇ ਪ੍ਰਧਾਨ ਜੀ ਏ ਮੀਰ ਅਤੇ ਹੋਰ ਸੀਨੀਅਰ ਨੇਤਾਵਾਂ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋਏ ਹਨ। 

ਦੋਵੇਂ ਉੱਘੇ ਸਮਾਜ ਸੇਵਕ ਰਹੇ ਹਨ। ਭਗਤ ਅਤੇ ਸਾਂਗਰਾ ਦਾ ਸਵਾਗਤ ਕਰਦਿਆਂ ਮੀਰ ਨੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।
ਪਾਰਟੀ ਪ੍ਰਤੀ ਵਫ਼ਾਦਾਰੀ ਜ਼ਾਹਰ ਕਰਦਿਆਂ ਦੋਵੇਂ ਸਾਬਕਾ ਨੌਕਰਸ਼ਾਹਾਂ ਨੇ ਕਿਹਾ ਕਿ ਸਿਰਫ਼ ਕਾਂਗਰਸ ਹੀ ਦੇਸ਼ ਨੂੰ ਖੁਸ਼ਹਾਲੀ ਅਤੇ ਵਿਕਾਸ ਵੱਲ ਲੈ ਕੇ ਜਾ ਸਕਦੀ ਹੈ।
ਸਾਬਕਾ ਨੌਕਰਸ਼ਾਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਕਾਰਜਸ਼ੀਲਤਾ ਅਤੇ ਧਰਮ ਨਿਰਪੱਖ ਵਿਚਾਰਧਾਰਾ ਤੋਂ ਪ੍ਰਭਾਵਤ ਸਨ। ਉਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਦੀ ਅਗਵਾਈ ‘ਤੇ ਵੀ ਭਰੋਸਾ ਜਤਾਇਆ।