ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਮੰਗੀ ਮੁਆਫ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਮੁਆਫ਼ ਕਰਨਾ, ਮੇਰੀ ਜ਼ੁਬਾਨ ਫਿਸਲ ਗਈ ਸੀ

Adhir Ranjan Chaudhary apologized to President Draupadi Murmu

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਉਨ੍ਹਾਂ ਦੀ ਅਣਉਚਿਤ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਉਸ ਨੇ ਮੁਆਫ਼ੀ ਮੰਗਣ ਲਈ ਪੱਤਰ ਜਾਰੀ ਕੀਤਾ ਹੈ ਜਿਸ ਵਿੱਚਲਿਖਿਆ- "ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਜ਼ੁਬਾਨ ਫਿਸਲ ਗਈ ਸੀ।

ਮੈਂ ਮੁਆਫ਼ੀ ਮੰਗਦਾ ਹਾਂ ਅਤੇ ਤੁਹਾਨੂੰ ਇਸ ਨੂੰ ਸਵੀਕਾਰ ਕਰਨ ਦੀ ਬੇਨਤੀ ਕਰਦਾ ਹਾਂ। ਉਧਰ ਅਧੀਰ ਰੰਜਨ ਨੇ ਇਸ ਲਈ ਭਾਜਪਾ 'ਤੇ ਨਿਸ਼ਾਨਾ ਸਾਧਿਆ। ਰੰਜਨ ਨੇ ਕਿਹਾ- ਮੈਂ ਇੰਤਜ਼ਾਰ ਕਰ ਰਿਹਾ ਹਾਂ ਕਿ ਭਾਜਪਾ ਮੈਨੂੰ ਅੱਤਵਾਦੀ ਐਲਾਨ ਕਰੇ ਅਤੇ ਯੂਏਪੀਏ ਦੇ ਤਹਿਤ ਮੈਨੂੰ ਗ੍ਰਿਫਤਾਰ ਕਰੇ।

ਉਨ੍ਹਾਂ ਕਿਹਾ ਕਿ ਉਹ ਆਦਿਵਾਸੀਆਂ ਦੇ ਚੈਂਪੀਅਨ ਬਣਨਾ ਚਾਹੁੰਦੇ ਹਨ ਪਰ ਇਹ ਲੁਕੋ ਰਹੇ ਹਨ ਕਿ ਕਤਲ ਕਿਵੇਂ ਹੋ ਰਹੇ ਹਨ। ਸੋਨੀਆ ਗਾਂਧੀ ਦੀ ਅਗਵਾਈ ਵਿੱਚ ਲਿਆਂਦੇ ਕਾਨੂੰਨਾਂ ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਉਹ ਆਦਿਵਾਸੀਆਂ ਵਿਰੁੱਧ ਕੰਮ ਕਰ ਰਹੇ ਹਨ।