ਅਗਲੇ 24 ਘੰਟਿਆਂ ਦੌਰਾਨ 20 ਰਾਜਾਂ 'ਚ ਭਾਰੀ ਬਾਰਿਸ਼ ਦਾ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ਭਰ 'ਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਦਿੱਲੀ ਐਨਸੀਆਰ ਵਿੱਚ ਜਿੱਥੇ ਗਰਮੀ ਨੇ ਫਿਰ ਜ਼ੋਰ ਫੜਿਆ ਹੋਇਆ ਹੈ। ਉੱਥੇ ਹੀ ਕਈ ਰਾਜਾਂ 'ਚ ਜ਼ੋਰਦਾਰ ਬਾਰਿਸ਼.....

Heavy rainfall

ਨਵੀਂ ਦਿੱਲੀ : ਦੇਸ਼ਭਰ 'ਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਦਿੱਲੀ ਐਨਸੀਆਰ ਵਿੱਚ ਜਿੱਥੇ ਗਰਮੀ ਨੇ ਫਿਰ ਜ਼ੋਰ ਫੜਿਆ ਹੋਇਆ ਹੈ। ਉੱਥੇ ਹੀ ਕਈ ਰਾਜਾਂ 'ਚ ਜ਼ੋਰਦਾਰ ਬਾਰਿਸ਼ ਨੇ ਲੋਕਾਂ ਦੀ ਮੁਸ਼ਕਿਲ ਵਧਾ ਦਿੱਤੀ ਹੈ। ਭਾਰਤੀ ਮੌਸ਼ਮ ਅਨੁਸਾਰ ਵਿਭਾਗ ਦੀ ਮੰਨੀਏ ਤਾਂ ਦੇਸ਼ 'ਚ ਅਗਲੇ 24 ਘੰਟਿਆਂ  ਦੌਰਾਨ 20 ਰਾਜਾਂ 'ਚ ਭਾਰੀ ਬਾਰਿਸ਼ ਦਾ ਆਸ਼ੰਕਾ ਹੈ।

ਮਿਲੀ ਜਾਣਕਾਰੀ ਮੁਤਾਬਕ ਪੂਰਬੀ ਰਾਜਸਥਾਨ, ਸੌਰਾਸ਼ਟਰ ਅਤੇ ਕੱਛ, ਅੰਡੇਮਾਨ-ਨਿਕੋਬਾਰ ਦੀਪ ਸਮੂਹ, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ ’ਚ  ਗੰਗਾ ਦੇ ਤੱਟਵਰਤੀ ਇਲਾਕਿਆਂ, ਓਡੀਸ਼ਾ, ਪੱਛਮੀ ਰਾਜਸਥਾਨ, ਗੁਜਰਾਤ, ਤੱਟੀ ਕਰਨਾਟਕ, ਕੇਰਲ ’ਚ ਵੱਖਰੇ-ਵੱਖਰੇ ਸਥਾਨਾਂ ’ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਮੁਤਾਬਕ ਪੱਛਮੀ ਮੱਧ ਅਤੇ ਦੱਖਣੀ ਪੱਛਮੀ ਅਰਬ ਸਾਗਰ ’ਚ 45-55 ਕਿਮੀ. ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਨਾਲ ਹਵਾਵਾਂ ਚੱਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਲਈ ਮਛੇਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਖੇਤਰਾਂ ’ਚ ਨਾ ਜਾਣ। 

ਦੱਖਣੀ-ਪੱਛਣੀ ਮਾਨਸੂਨ, ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਗੁਜਰਾਤ ਅਤੇ ਕੇਰਲ ’ਚ ਸਰਗਰਮ ਰਿਹਾ ਜਦਕਿ ਪੱਛਮੀ ਬੰਗਾਲ ਦੇ ਪਰਬਤੀ ਖੇਤਰ, ਸਿੱਕਮ, ਝਾਰਖੰਡ, ਬਿਹਾਰ, ਉਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮਰਾਠਵਾੜਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਉੱਤਰ ਅੰਦਰੂਨੀ ਕਰਨਾਟਕ ’ਚ ਮਾਨਸੂਨ ਕਮਜ਼ੋਰ ਰਿਹਾ ਹੈ। ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੋਏ ਨੁਕਸਾਨ ਜਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦਾ ਪ੍ਰਭਾਵਿਤ ਸੂਬਿਆਂ ਦਾ ਦੌਰਾ ਫਿਲਹਾਲ ਜਾਰੀ ਹੈ।