ਰਾਸ਼ਟਰਪਤੀ ਨੇ 74 ਖਿਡਾਰੀਆਂ ਨੂੰ ਕੀਤਾ ਨੈਸ਼ਨਲ ਐਵਾਰਡ ਨਾਲ ਸਨਮਾਨਿਤ , ਪੜ੍ਹੋ ਪੂਰੀ ਲਿਸਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਦੇ ਖਿਡਾਰੀਆਂ ਨੂੰ ਆਨਲਾਈਨ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਤ ਕੀਤਾ।

Ramnath Kovind

ਨਵੀਂ ਦਿੱਲੀ - ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਦੇ ਖਿਡਾਰੀਆਂ ਨੂੰ ਆਨਲਾਈਨ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਸਾਲ ਰਾਸ਼ਟਰੀ ਪੁਰਸਕਾਰ ਲਈ 74 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਸ ਵਿਚ ਪੰਜ ਨੂੰ ਖੇਡ ਰਤਨ ਅਤੇ 27 ਨੂੰ ਅਰਜੁਨ ਪੁਰਸਕਾਰ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਚੋਂ 60 ਖਿਡਾਰੀਆਂ ਨੇ ਭਾਰਤ ਦੇ ਸਪੋਰਟਸ ਅਥਾਰਟੀ ਦੇ 11 ਸੈਂਟਰਾਂ ਤੋਂ ਵਰਚੁਅਲ ਈਵੈਂਟ ਵਿਚ ਹਿੱਸਾ ਲਿਆ।

ਕ੍ਰਿਕਟਰ ਰੋਹਿਤ ਸ਼ਰਮਾ (ਖੇਡ ਰਤਨ) ਅਤੇ ਇਸ਼ਾਂਤ ਸ਼ਰਮਾ (ਅਰਜੁਨ ਅਵਾਰਡ) ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਆਈਪੀਐੱਲ ਲਈ ਯੂਏਈ ਗਏ ਹੋਏ ਹਨ। ਜਦੋਂ ਕਿ ਸਟਾਰ ਪਹਿਲਵਾਨ ਵਿਨੇਸ਼ ਫੋਗਾਟ (ਖੇਲ ਰਤਨ) ਅਤੇ ਬੈਡਮਿੰਟਨ ਖਿਡਾਰੀ ਸਤਵਿਕਸਿਰਾਜ ਰੰਕਰੇਡੀ (ਅਰਜੁਨ ਅਵਾਰਡ) ਨੂੰ ਕੋਵਿਡ -19 ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਸਮਾਰੋਹ ਤੋਂ ਹਟਣਾ ਪਿਆ।

ਰੋਹਿਤ ਅਤੇ ਵਿਨੇਸ਼ ਤੋਂ ਇਲਾਵਾ ਤਿੰਨ ਹੋਰ ਖੇਡ ਰਤਨ ਪੁਰਸਕਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਪੈਰਾਲਿੰਪਿਕ ਸੋਨ ਤਮਗਾ ਜੇਤੂ ਮਰੀਯੱਪਨ ਥਾਂਗਾਵੇਲੂ ਅਤੇ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੂੰ ਸਨਮਾਨਤ ਕੀਤਾ ਗਿਆ। ਮਨੀਕਾ ਪੁਣੇ ਤੋਂ ਅਤੇ ਥਾਂਗਾਵੇਲੂ ਅਤੇ ਰਾਣੀ ਬੰਗਲੌਰ ਸੈਂਟਰ ਤੋਂ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ 'ਲੌਗ-ਇਨ' ਹੋਈ।

ਇਸ ਸਾਲ ਖਿਡਾਰੀਆਂ ਦੇ ਨਕਦ ਇਨਾਮ ਵਿਚ ਵਾਧਾ ਕੀਤਾ ਗਿਆ ਹੈ। ਅੱਜ ਸਵੇਰੇ ਖੇਡ ਰਤਨ ਦੀ ਇਨਾਮੀ ਰਾਸ਼ੀ ਨੂੰ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ, ਜੋ ਪਹਿਲਾਂ 7.5 ਲੱਖ ਰੁਪਏ ਸੀ। 22 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਆ ਗਿਆ। ਉਨ੍ਹਾਂ ਨੂੰ 15 ਲੱਖ ਰੁਪਏ ਦਿੱਤੇ ਗਏ, ਜੋ ਕਿ ਪਹਿਲਾਂ ਨਾਲੋਂ 10 ਲੱਖ ਰੁਪਏ ਵਧੇਰੇ ਹਨ।

ਦ੍ਰੋਣਾਚਾਰੀਆ (ਉਮਰ ਭਰ) ਅਵਾਰਡਾਂ ਦੀ ਰਾਸ਼ੀ ਪਹਿਲਾਂ ਪੰਜ ਲੱਖ ਸੀ, ਜਿਸ ਨੂੰ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਿਯਮਤ ਦ੍ਰੋਣਾਚਾਰੀਆ ਪੁਰਸਕਾਰਾਂ ਨੂੰ 10 ਲੱਖ ਰੁਪਏ ਦਿੱਤੇ ਗਏ, ਜੋ ਪਹਿਲਾਂ ਪੰਜ ਲੱਖ ਰੁਪਏ ਸਨ। ਧਿਆਨਚੰਦ ਐਵਾਰਡ ਦੀ ਇਨਾਮੀ ਰਕਮ ਵੀ ਪੰਜ ਲੱਖ ਦੀ ਥਾਂ 10 ਲੱਖ ਰੁਪਏ ਦਿੱਤੀ ਗਈ ਹੈ।

ਦੱਸ ਦਈਏ ਕਿ ਕੋਵਿਡ -19 ਦੇ ਸਖ਼ਤ ਪ੍ਰੋਟੋਕੋਲ ਨੇ ਪੁਰਸਕਾਰ ਦੇ 44 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਜੇਤੂ, ਮਹਿਮਾਨ ਅਤੇ ਪਤਵੰਤੇ ਦਰਬਾਰ ਹਾਲ ਵਿਚ ਇਕੱਠੇ ਨਹੀਂ ਹੋ ਸਕੇ। ਇਸ ਸਾਲ ਅਰਜੁਨ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਸਟਾਰ ਰਨਰ ਦੂਤੀ ਚੰਦ, ਮਹਿਲਾ ਕ੍ਰਿਕਟਰ ਦੀਪਤੀ ਸ਼ਰਮਾ, ਗੋਲਫ਼ਰ ਅਦਿਤੀ ਅਸ਼ੋਕ ਅਤੇ ਪੁਰਸ਼ ਹਾਕੀ ਟੀਮ ਦੇ ਸਟਰਾਈਕਰ ਅਕਾਸ਼ਦੀਪ ਸਿੰਘ ਸ਼ਾਮਲ ਸਨ।

ਪੰਜ ਨੂੰ ਦ੍ਰੋਣਾਚਾਰੀਆ ਪੁਰਸਕਾਰ ਦਿੱਤਾ ਗਿਆ
ਦ੍ਰੋਣਾਚਾਰੀਆ ਲਾਈਫਟਾਈਮ ਪੁਰਸਕਾਰ ਅੱਠ ਕੋਚਾਂ ਨੂੰ ਦਿੱਤਾ ਗਿਆ, ਜਿਨ੍ਹਾਂ ਵਿਚ ਤੀਰਅੰਦਾਜ਼ੀ ਕੋਚ ਧਰਮਿੰਦਰ ਤਿਵਾੜੀ, ਨਰੇਸ਼ ਕੁਮਾਰ (ਟੈਨਿਸ), ਸ਼ਿਵ ਸਿੰਘ (ਬਾਕਸਿੰਗ) ਅਤੇ ਰਮੇਸ਼ ਪਠਾਨੀਆ (ਹਾਕੀ) ਸ਼ਾਮਲ ਹਨ। ਨਿਯਮਤ ਸ਼੍ਰੇਣੀ ਵਿਚ ਹਾਕੀ ਕੋਚ ਜੂਡ ਫੇਲਿਕਸ ਅਤੇ ਸ਼ੂਟਿੰਗ ਕੋਚ ਜਸਪਾਲ ਰਾਣਾ ਸਮੇਤ ਪੰਜਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਸ਼ੁੱਕਰਵਾਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ ਜਦੋਂ ਦ੍ਰੋਣਾਚਾਰੀਆ (ਲਾਈਫਟਾਈਮ) ਜੇਤੂ ਐਥਲੈਟਿਕਸ ਕੋਚ ਪੁਰਸ਼ੋਤਮ ਰਾਏ ਦੀ ਬੰਗਲੁਰੂ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਇਸ ਦੇ ਨਾਲ ਹੀ ਇਸ ਸਾਲ ਧਿਆਨਚੰਦ ਅਵਾਰਡ 15 ਕੋਚਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਸੰਧੂ (ਫੁਟਬਾਲ), ਤ੍ਰਿਪਤੀ ਮੁਰਗੰਡੇ (ਬੈਡਮਿੰਟਨ) ਅਤੇ ਨੰਦਨ ਬਾਲ (ਟੈਨਿਸ) ਸ਼ਾਮਲ ਹਨ। ਗੋਲਫਰ ਅਦਿਤੀ ਅਸ਼ੋਕ ਅਤੇ ਸਾਬਕਾ ਫੁੱਟਬਾਲਰ ਸੁਖਵਿੰਦਰ ਸਿੰਘ ਸੰਧੂ ਇਸ ਵਿਚ ਹਿੱਸਾ ਨਹੀਂ ਲੈ ਸਕੇ ਕਿਉਂਕਿ ਉਹ ਦੇਸ਼ ਤੋਂ ਬਾਹਰ ਹਨ।

ਰਾਜੀਵ ਗਾਂਧੀ ਖੇਲ ਰਤਨ ਅਵਾਰਡ- ਰੋਹਿਤ ਸ਼ਰਮਾ (ਕ੍ਰਿਕਟ), ਮਾਰੀਆਪਨ ਥਾਂਗਾਵੇਲੂ (ਪੈਰਾ ਅਥਲੀਟ), ਮਨਿਕਾ ਬੱਤਰਾ (ਟੇਬਲ ਟੈਨਿਸ), ਵਿਨੇਸ਼ ਫੋਗਟ (ਕੁਸ਼ਤੀ), ਰਾਣੀ ਰਾਮਪਾਲ (ਹਾਕੀ)।
ਅਰਜੁਨ ਪੁਰਸਕਾਰ- ਅਤਾਨੁ ਦਾਸ (ਤੀਰਅੰਦਾਜ਼ੀ), ਦੂਤੀ ਚੰਦ (ਅਥਲੈਟਿਕਸ), ਸਤਵਿਕ ਸਯਰਾਜ ਰੈਂਕੈਰੇਡੀ (ਬੈਡਮਿੰਟਨ), ਚਿਰਾਗ ਚੰਦਰਸ਼ੇਖਰ ਸ਼ੈੱਟੀ (ਬੈਡਮਿੰਟਨ), ਵਿਸ਼ਵੇਸ਼ ਭ੍ਰਿਗੁਵੰਸ਼ੀ (ਬਾਸਕੇਟਬਾਲ), ਮਨੀਸ਼ ਕੌਸ਼ਿਕ (ਬਾਕਸਿੰਗ), ਲਵਲੀਨਾ ਬੋਰਗੋਹਾਨ (ਬਾਕਸਿੰਗ), ਦੀਪਤੀ ਸ਼ਰਮਾ ਕ੍ਰਿਕਟ), ਸਾਵੰਤ ਅਜੇ ਅਨੰਤ (ਅਸ਼ਵਰੋਹੀ), ਸੰਦੇਸ਼ ਝਿੰਗਨ (ਫੁਟਬਾਲ), ਅਦਿਤੀ ਅਸ਼ੋਕ (ਗੋਲਫ), ਅਕਾਸ਼ਦੀਪ ਸਿੰਘ (ਹਾਕੀ),

ਦੀਪਿਕਾ (ਹਾਕੀ), ਦੀਪਕ (ਕਬੱਡੀ), ਕਾਲੇ ਸਾਰਿਕਾ ਸੁਧਾਕਰ (ਖੋ ਖੋ), ਦੱਤੂ ਬੱਬਨ ਭੋਕਨਾਲ ( ਰੋਵਿੰਗ), ਮਨੂੰ ਭਾਕਰ (ਨਿਸ਼ਾਨੇਬਾਜ਼ੀ), ਸੌਰਭ ਚੌਧਰੀ (ਨਿਸ਼ਾਨੇਬਾਜ਼ੀ), ਮਧੁਰਿਕਾ ਪਾਟਕਰ (ਟੇਬਲ ਟੈਨਿਸ), ਦਿਵਿਜ ਸ਼ਰਨ (ਟੈਨਿਸ), ਸ਼ਿਵ ਕੇਸ਼ਵਨ (ਵਿੰਟਰ ਸਪੋਰਟਸ), ਦਿਵਿਆ ਕਕਰਨ (ਕੁਸ਼ਤੀ), ਰਾਹੁਲ ਅਵੇਅਰ ਕੁਸ਼ਤੀ), ਸੁਯੇਸ਼ ਨਾਰਾਇਣ ਜਾਧਵ ( ਪੈਰਾ ਤੈਰਾਕ), ਸੰਦੀਪ (ਪੈਰਾ ਅਥਲੀਟ), ਮਨੀਸ਼ ਨਰਵਾਲ (ਪੈਰਾ ਸ਼ੂਟਿੰਗ)।

ਧਿਆਨਚੰਦ ਐਵਾਰਡ- ਕੁਲਦੀਪ ਸਿੰਘ ਭੁੱਲਰ (ਐਥਲੈਟਿਕਸ), ਜਿੰਚੀ ਫਿਲਿਪਸ (ਐਥਲੈਟਿਕਸ), ਪ੍ਰਦੀਪ ਸ਼੍ਰੀਕ੍ਰਿਸ਼ਨ ਗੰਧੇ (ਬੈਡਮਿੰਟਨ), ਤ੍ਰਿਪਤੀ ਮੁਰਗੰਡੇ (ਬੈਡਮਿੰਟਨ), ਐਨ ਊਸ਼ਾ (ਬਾਕਸਿੰਗ), ਲੱਖਾ ਸਿੰਘ (ਬਾਕਸਿੰਗ), ਸੁਖਵਿੰਦਰ ਸਿੰਘ ਸੰਧੂ (ਫੁਟਬਾਲ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਜੇ ਰਣਜੀਤ ਕੁਮਾਰ (ਪੈਰਾ ਅਥਲੈਟਿਕਸ), ਸੱਤਪ੍ਰਕਾਸ਼ ਤਿਵਾੜੀ (ਪੈਰਾ ਬੈਡਮਿੰਟਨ), ਮਨਜੀਤ ਸਿੰਘ (ਰੋਇੰਗ), ਸਵਰਗਵਾਸੀ ਸਚਿਨ ਨਾਗ (ਤੈਰਾਕੀ), ਨੰਦਨ ਬਾਲ (ਟੈਨਿਸ), ਨੇਤਰਪਾਲ ਹੁੱਡਾ (ਕੁਸ਼ਤੀ)।

ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ- ਅਨੀਤਾ ਦੇਵੀ, ਕਰਨਲ ਸਰਫਰਾਜ ਸਿੰਘ, ਟਾਕਾ ਤਮੂਤ, ਨਰਿੰਦਰ ਸਿੰਘ, ਕੇਵਲ ਹੀਰੇਨ ਕੱਕਾ, ਸਤੇਂਦਰ ਸਿੰਘ, ਗਜਾਨੰਦ ਯਾਦਵ, ਸਵਰਗੀ ਮਗਨ ਬਿੱਸਾ।
ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਨੈਸ਼ਨਲ ਸਪੋਰਟਸ ਪ੍ਰਮੋਸ਼ਨ ਅਵਾਰਡ - ਟਾਰਗੇਟ ਇੰਸਟੀਚਿਊਟ।