ਆਪਣਾ ਕਰਜ਼ ਚੁਕਾਉਣ ਲਈ ਨਾਨੀ ਨੇ 1 ਲੱਖ 'ਚ ਵੇਚਿਆ ਆਪਣਾ ਦੋਹਤਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ਕਰੀਮਨਗਰ ਜ਼ਿਲ੍ਹੇ ਦੇ ਵੀਨਾਵੰਕਾ ਦੀ ਹੈ

Hyderabad woman sells 2-month-old baby for 1 Lakh

ਨਵੀਂ ਦਿੱਲੀ - ਤੇਲੰਗਾਨਾ ਦੇ ਹਜ਼ੁਰਾਬਾਦ ਵਿਚ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਕ ਨਾਨੀ ਨੇ ਇੱਕ ਮਹੀਨੇ ਦੇ ਇੱਕ ਨਵਜੰਮੇ ਬੱਚੇ ਨੂੰ ਆਪਣਾ ਕਰਜ਼ਾ ਚੁਕਾਉਣ ਲਈ 1 ਲੱਖ ਰੁਪਏ ਵਿੱਚ ਵੇਚ ਦਿੱਤਾ। ਮਾਮਲੇ ਦੀ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਇਕ ਵਿਅਕਤੀ ਨੇ 100 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ।

ਰਿਪੋਰਟ ਅਨੁਸਾਰ, ਨਾਨੀ ਨੇ ਆਪਣੇ ਕਰਜ਼ੇ ਦਾ ਭੁਗਤਾਨ ਕਰਨ ਲਈ ਨਵਜੰਮੇ ਬੱਚੇ ਨੂੰ ਵੇਚ ਦਿੱਤਾ। ਘਟਨਾ ਕਰੀਮਨਗਰ ਜ਼ਿਲ੍ਹੇ ਦੇ ਵੀਨਾਵੰਕਾ ਦੀ ਹੈ ਜਿਥੇ ਪਦਮ ਅਤੇ ਰਮੇਸ਼ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਇੱਕ ਮਹੀਨੇ ਪਹਿਲਾਂ ਹੈਦਰਾਬਾਦ ਵਿਚ ਇਸ ਜੋੜੀ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਹਾਲ ਹੀ ਵਿਚ, ਪਦਮਾ ਆਪਣੀ ਮਾਂ ਕਨਕੰਮਾ ਦੇ ਘਰ ਗਈ ਸੀ।

ਪਦਮਾ ਦੀ ਮਾਂ ਨੇ ਚਾਰ ਦਿਨ ਪਹਿਲਾਂ ਨਵਜੰਮੇ ਬੱਚੇ ਨੂੰ ਪੇਡਪੱਲੀ ਜ਼ਿਲ੍ਹੇ ਦੇ ਇੱਕ ਵਿਅਕਤੀ ਦੇ ਪਰਿਵਾਰ ਨੂੰ ਵੇਚਿਆ ਸੀ ਅਤੇ ਸੌਦਾ 1 ਲੱਖ 10 ਹਜ਼ਾਰ ਰੁਪਏ ਵਿੱਚ ਹੋਇਆ ਸੀ। ਕੰਨਕਾਮਾ ਨੇ ਆਪਣੀ ਬੇਟੀ ਨੂੰ ਝੂਠ ਬੋਲ ਦਿੱਤਾ ਕਿ ਬੱਚਾ ਘਰ ਤੋਂ ਲਾਪਤਾ ਹੈ ਪਰ ਪਦਮ ਨੂੰ ਆਪਣੀ ਮਾਂ 'ਤੇ ਸ਼ੱਕ ਹੋ ਗਿਆ ਅਤੇ ਜਦੋਂ ਉਸ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਤਾਂ ਸੱਚ ਸਾਹਮਣੇ ਆ ਗਿਆ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਆਈਸੀਡੀਐਸ ਅਧਿਕਾਰੀ ਪਿੰਡ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਨਕਮਾ ਆਪਣੀ ਲੜਕੀ ਦੇ ਪ੍ਰੇਮ ਵਿਆਹ ਦੇ ਵਿਰੁੱਧ ਸੀ ਅਤੇ ਆਰਥਿਕ ਤਣਾਅ ਵਿਚ ਵੀ ਸੀ। ਫਿਰ ਜਦੋਂ ਕਨਕੰਮਾ ਦੀ ਬੇਟੀ ਦੇ ਘਰ ਇਕ ਬੱਚੇ ਨੇ ਜਨਮ ਲਿਆ ਤਾਂ ਉਸ ਨੇ ਆਪਣੇ ਦੋਹਤੇ ਨੂੰ ਵੇਚਣ ਦਾ ਫੈਸਲਾ ਕੀਤਾ। ਪੁਲਿਸ ਹੁਣ ਇਸ ਹਰਕਤ ਵਿਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਲੱਗ ਗਈ ਹੈ।