ਸਰਕਾਰ ਖੇਡਾਂ ਨੂੰ ਹਰਮਨ ਪਿਆਰਾ ਕਰਨ, ਪ੍ਰਤਿਭਾ ਨੂੰ ਸਹਿਯੋਗ ਦੇਣ ਲਈ ਅਣਥੱਕ ਯਤਨ ਕਰ ਰਹੀ ਹੈ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਦਿਤੀ ਸ਼ਰਧਾਂਜਲੀ

image

ਨਵੀਂ ਦਿੱਲੀ, 29 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਖੇਡਾਂ 'ਚ ਮਹੱਤਵਪੂਰਣ ਯੋਗਦਾਨ ਪਾ ਕੇ ਦੇਸ਼ ਦੀ ਸ਼ਾਨ ਵਧਾਉਣ ਵਾਲੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਖੇਡਾਂ ਨੂੰ ਹਰਮਨ ਪਿਆਰਾ ਬਣਾਉਣਾ ਚਾਹੀਦਾ ਹੈ ਅਤੇ ਖੇਡ ਪ੍ਰਤਿਭਾ ਨੂੰ ਲੋੜੀਂਦਾ ਸਹਾਇਤਾ ਪ੍ਰਦਾਨ ਕਰਨੀ ਲਈ ਅਣਥੱਕ ਮਿਹਨਤ ਕਰ ਰਿਹਾ ਹੈ।


ਉਨ੍ਹਾਂ ਕ੍ਰਮਵਾਰ ਟਵੀਟ ਕਰ ਕੇ ਇਸ ਮੌਕੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਨਾਲ ਹੀ ਦਿੱਗਜ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨਚੰਦ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, “''ਰਾਸ਼ਟਰੀ ਖੇਡ ਦਿਵਸ ਉਨ੍ਹਾਂ ਸਾਰੇ ਮਿਸਾਲੀ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਦਿਨ ਹੈ, ਜਿਨ੍ਹਾਂ ਨੇ ਵੱਖ-ਵੱਖ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਸ ਨਾਲ ਸਾਡੀ ਕੌਮ ਨੂੰ ਮਾਣ ਦਿਵਾਇਆ ਹੈ। ਇਨ੍ਹਾਂ ਸਾਰੇ ਖਿਡਾਰੀਆਂ ਦੀ ਲਗਨ ਅਤੇ ਦ੍ਰਿੜਤਾ ਨਿਸ਼ਚਤ ਤੌਰ 'ਤੇ ਸ਼ਾਨਦਾਰ ਹੈ।'' ”


ਮੇਜਰ ਧਿਆਨਚੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਕੀ ਸਟਿੱਕ ਨਾਲ ਜੁੜੇ ਵਿਲੱਖਣ ਜਾਦੂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਧਿਆਨਚੰਦ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਕੋਲ ਗੋਲ ਕਰਨ ਦੀ ਸ਼ਾਨਦਾਰ ਯੋਗਤਾ ਸੀ। ਉਨ੍ਹਾਂ ਦੇ ਖੇਡਣ ਦੌਰਾਨ, ਭਾਰਤ ਨੇ ਓਲੰਪਿਕ 'ਚ ਹਾਕੀ 'ਚ ਤਿੰਨ ਸੋਨ ਤਗਮੇ ਜਿੱਤੇ ਸਨ।

image


ਇਹ ਉਹ ਸਮਾਂ ਸੀ ਜਿਸ ਨੂੰ ਭਾਰਤ 'ਚ ਹਾਕੀ ਦਾ ਸੁਨਹਿਰੀ ਦੌਰ ਕਿਹਾ ਜਾਂਦਾ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਪ੍ਰਤਿਭਾਵਾਨ ਖਿਡਾਰੀਆਂ ਦੀ ਸਫ਼ਲਤਾ ਲਈ ਉਨ੍ਹਾਂ ਦੇ ਪ੍ਰਵਾਰਾਂ, ਕੋਚਾਂ ਅਤੇ ਸਹਾਇਤਾ ਸਟਾਫ਼ ਦੁਆਰਾ ਦਿਤੇ ਸ਼ਾਨਦਾਰ ਸਹਿਯੋਗ ਦੀ ਸ਼ਲਾਘਾ ਕੀਤੀ। (ਪੀਟੀਆਈ)