ਦੇਸ਼ 'ਤੇ ਸਰਕਾਰੀ ਤਾਲਿਬਾਨੀਆਂ ਦਾ ਕਬਜ਼ਾ- ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਤੇ ਕੀਤੇ ਲਾਠੀਚਾਰਜ ਤੇ ਭੜਕੇ ਟਿਕੈਤ

Rakesh Tikait

 

 ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦਾ ਵਿਰੋਧ ਕੀਤਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰੀ ਤਾਲਿਬਾਨੀਆਂ ਨੇ ਦੇਸ਼ ਉੱਤੇ ਕਬਜ਼ਾ ਕਰ ਲਿਆ ਹੈ।

 

 

ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰੀ ਤਾਲਿਬਾਨੀਆਂ ਦੇ ਕਮਾਂਡਰ ਦੇਸ਼ ਵਿੱਚ ਮੌਜੂਦ ਹਨ। ਇਨ੍ਹਾਂ ਕਮਾਂਡਰਾਂ ਦੀ ਪਛਾਣ ਹੋਣੀ ਕਰਨੀ ਪਵੇਗੀ। ਜਿਸਨੇ ਸਿਰ ਪਾੜਨ ਦਾ ਆਦੇਸ਼ ਦਿੱਤਾ ਉਹੀ ਕਮਾਂਡਰ ਹੈ।

 

 ਦੱਸ ਦੇਈਏ ਕਿ ਹਰਿਆਣਾ ਵਿੱਚ ਪੰਚਾਇਤ ਅਤੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਉੱਤੇ ਵਿਚਾਰ ਕਰਨ ਲਈ ਕਰਨਾਲ ਵਿੱਚ ਭਾਜਪਾ ਦੀ ਪ੍ਰਸਤਾਵਿਤ ਰਾਜ ਪੱਧਰੀ ਬੈਠਕ ਦਾ ਵਿਰੋਧ ਕਰਨ ਦੇ ਲਈ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਹੋਏ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ।

 

ਇਸ ਝੜਪ ਵਿੱਚ 20 ਦੇ ਕਰੀਬ ਕਿਸਾਨ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਅਤੇ ਸਥਾਨਕ ਸਿਹਤ ਕੇਂਦਰਾਂ ਵਿੱਚ ਲਿਜਾਇਆ ਗਿਆ। ਲਾਠੀਚਾਰਜ ਦੌਰਾਨ ਉਥੇ ਖੜ੍ਹੇ ਕਿਸਾਨਾਂ ਦੇ ਵਾਹਨਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ।