ਮਨ ਕੀ ਬਾਤ: ਨੌਜਵਾਨਾਂ 'ਚ ਖੇਡਾਂ ਪ੍ਰਤੀ ਜਨੂੰਨ ਇਹੀ ਮੇਜਰ ਧਿਆਨ ਚੰਦ ਨੂੰ ਸੱਚੀ ਸ਼ਰਧਾਂਜਲੀ-PM ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਸਾਰ ਭਾਰਤੀ ਪ੍ਰੋਗਰਾਮ ‘ਮਨ ਕੀ ਬਾਤ’ ਦਾ 23 ਭਾਸ਼ਾਵਾਂ ਵਿੱਚ ਪ੍ਰਸਾਰਣ ਕਰ ਰਹੀ

PM MODI

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। ਮਨ ਕੀ ਬਾਤ ਦਾ 80 ਵਾਂ ਸੰਸਕਰਣ ਆਲ ਇੰਡੀਆ ਰੇਡੀਓ ਦੇ ਸਾਰੇ ਕੇਂਦਰਾਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰਸਾਰ ਭਾਰਤੀ ਪ੍ਰੋਗਰਾਮ ‘ਮਨ ਕੀ ਬਾਤ’ ਦਾ 23 ਭਾਸ਼ਾਵਾਂ ਵਿੱਚ ਪ੍ਰਸਾਰਣ ਕਰ ਰਹੀ ਹੈ।

 

ਇਸ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ 41 ਸਾਲਾਂ ਬਾਅਦ ਹਾਕੀ ਵਿੱਚ ਜਾਨ ਆਈ। ਓਲੰਪਿਕਸ ਅਤੇ ਪੈਰਾਲਿੰਪਿਕਸ ਵਿੱਚ ਭਾਰਤ ਦੀ ਸਫਲਤਾ ਦੇ ਨਾਲ -ਨਾਲ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਜੋਸ਼  ਹੀ ਮੇਜਰ ਧਿਆਨ ਚੰਦਾ ਨੂੰ ਸੱਚੀ ਸ਼ਰਧਾਂਜਲੀ ਹੈ।

 

 

ਉਹਨਾਂ ਨੇ ਖੇਡ ਲਈ ਇੱਕ ਨਵਾਂ ਨਾਅਰਾ ਵੀ ਦਿੱਤਾ ਜਿਵੇਂ 'ਅਬ ਖੇਲੇ ਭੀ ਔਰ ਖਿਲੇ ਭੀ'। ਇਸ ਦੌਰਾਨ ਉਨ੍ਹਾਂ ਨੇ ਜਨਮ ਅਸ਼ਟਮੀ ਅਤੇ ਵਿਸ਼ਵਕਰਮਾ ਪੂਜਾ ਵਰਗੇ ਤਿਉਹਾਰਾਂ ਦੀ ਮਹੱਤਤਾ ਬਾਰੇ ਵੀ ਦੱਸਿਆ।

 

 

ਪ੍ਰਧਾਨ ਮੰਤਰੀ ਨੇ ਕਿਹਾ, ਮੇਜਰ ਧਿਆਨ ਚੰਦ ਵਰਗੇ ਲੋਕਾਂ ਦੁਆਰਾ ਦਰਸਾਏ ਮਾਰਗ 'ਤੇ ਅੱਗੇ ਵਧਣਾ ਸਾਡੀ ਜ਼ਿੰਮੇਵਾਰੀ ਹੈ। ਸਾਲਾਂ ਬਾਅਦ, ਦੇਸ਼ ਵਿੱਚ ਅਜਿਹਾ ਦੌਰ ਆਇਆ ਹੈ ਕਿ ਖੇਡਾਂ ਪ੍ਰਤੀ ਪਰਿਵਾਰ ਹੋਵੇ, ਸਮਾਜ ਹੋਵੇ, ਰਾਜ ਹੋਵੇ, ਰਾਸ਼ਟਰ ਹੋਵੇ, ਸਾਰੇ ਲੋਕ ਖੇਡਾਂ ਪ੍ਰਤੀ ਇੱਕ ਮਨ ਹੋ ਕੇ ਜੁੜ ਰਹੇ ਹਨ।

 

 

ਪੀਐਮ ਮੋਦੀ ਨੇ ਮਨ ਕੀ ਬਾਤ ਦੌਰਾਨ ਰੂਹਾਨੀਅਤ ਅਤੇ ਦਰਸ਼ਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, 'ਜਦੋਂ ਅੱਜ ਵਿਸ਼ਵ ਦੇ ਲੋਕ ਭਾਰਤੀ ਅਧਿਆਤਮਿਕਤਾ ਅਤੇ ਫ਼ਲਸਫ਼ੇ ਬਾਰੇ ਬਹੁਤ ਜ਼ਿਆਦਾ ਸੋਚਦੇ ਹਨ, ਤਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀਆਂ ਇਨ੍ਹਾਂ ਮਹਾਨ ਪਰੰਪਰਾਵਾਂ ਨੂੰ ਅੱਗੇ ਲੈ ਕੇ ਚੱਲੀਏ।'