ਬਾਗਬਾਨਾਂ ਨੂੰ ਅਡਾਨੀ ਨੇ ਦਿੱਤਾ ਝਟਕਾ, ਕਿਲੋ ਦੇ ਹਿਸਾਬ ਨਾਲ ਘੱਟ ਕੀਤੀਆਂ ਸੇਬ ਦੀਆਂ ਕੀਮਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਡੇ, ਦਰਮਿਆਨੇ ਅਤੇ ਛੋਟੇ ਸੇਬ 72 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੇ ਜਾ ਰਹੇ

Offered ‘low rates’ by Adani, apple growers in Himachal turn to APMCs

ਨਵੀਂ ਦਿੱਲੀ - ਸੇਬ ਖਰੀਦਣ ਲਈ ਹਿਮਾਚਲ ਆਈ ਅਡਾਨੀ ਐਗਰੀ ਫਰੈਸ਼ ਕੰਪਨੀ ਨੇ ਬਾਗਬਾਨਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਦੁਆਰਾ ਨਿਰਧਾਰਤ ਦਰਾਂ ਨੂੰ ਸੁਣਨ ਤੋਂ ਬਾਅਦ ਬਾਗਬਾਨਾਂ ਵਿਚ ਅਸੰਤੁਸ਼ਟੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਰੇਟ 16 ਰੁਪਏ ਪ੍ਰਤੀ ਕਿਲੋ ਘੱਟ ਤੈਅ ਕੀਤੇ ਗਏ ਹਨ। ਕੰਪਨੀ ਨੇ 26 ਅਗਸਤ ਤੋਂ ਸੇਬ ਖਰੀਦਣਾ ਸ਼ੁਰੂ ਕਰ ਦਿੱਤਾ। ਕੰਪਨੀ ਨੇ ਮੰਗਲਵਾਰ ਨੂੰ ਸੇਬ ਦੀ ਖਰੀਦ ਕੀਮਤ ਜਨਤਕ ਕੀਤੀ। ਕੰਪਨੀ 80 ਤੋਂ 100 ਫੀਸਦੀ ਰੰਗ ਦੇ ਐਕਸਐਲ ਸੇਬ 52 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਰਹੀਂ ਹੈ।

ਜਦੋਂ ਕਿ ਵੱਡੇ, ਦਰਮਿਆਨੇ ਅਤੇ ਛੋਟੇ ਸੇਬ 72 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੇ ਜਾ ਰਹੇ। ਪਿਛਲੇ ਸਾਲ, ਐਕਸਐਲ ਸੇਬ 68 ਰੁਪਏ, ਜਦੋਂ ਕਿ ਵੱਡੇ, ਦਰਮਿਆਨੇ ਅਤੇ ਛੋਟੇ ਸੇਬ 88 ਰੁਪਏ ਪ੍ਰਤੀ ਕਿਲੋਗ੍ਰਾਮ ਨਿਰਧਾਰਤ ਕੀਤੇ ਗਏ ਸਨ। ਮੰਡੀਆਂ ਤੋਂ ਬਾਅਦ, ਬਾਗਬਾਨ ਅਡਾਨੀ ਦੀਆਂ ਦਰਾਂ ਵਿਚ ਕਟੌਤੀ ਤੋਂ ਅਸੰਤੁਸ਼ਟ ਹਨ। ਇਸ ਸੀਜ਼ਨ ਵਿਚ 60 ਤੋਂ 80 ਪ੍ਰਤੀਸ਼ਤ ਰੰਗਾਂ ਵਾਲਾ ਐਕਸਐਲ ਸੇਬ 37 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ।

ਜਦੋਂ ਕਿ ਵੱਡੇ, ਦਰਮਿਆਨੇ ਅਤੇ ਛੋਟੇ ਆਕਾਰ ਦੇ ਸੇਬ 57 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੇ ਜਾ ਰਹੇ ਹਨ। 60 ਫੀਸਦੀ ਤੋਂ ਘੱਟ ਰੰਗ ਵਾਲੇ ਸੇਬ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੇ ਜਾ ਰਹੇ ਹਨ। ਪਿਛਲੇ ਸਾਲ ਅਜਿਹਾ ਸੇਬ 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਿਆ ਗਿਆ ਸੀ।
ਅਡਾਨੀ ਕੰਪਨੀ ਲਈ ਬਾਗਬਾਨਾਂ ਨੂੰ ਆਪਣੇ ਸੇਬਾਂ ਨੂੰ ਟੋਪਿਆਂ ਵਿਚ ਅਡਾਨੀ ਦੇ ਕਲੈਕਸ਼ਨ ਸੈਂਟਰ ਵਿਚ ਲਿਆਉਣਾ ਹੋਵੇਗਾ। ਕੰਪਨੀ ਨੇ ਇਹ ਦਰਾਂ 26 ਤੋਂ 29 ਅਗਸਤ ਤੱਕ ਜਾਰੀ ਕੀਤੀਆਂ ਸਨ।

29 ਅਗਸਤ ਯਾਨੀ ਅੱਜ ਤੋਂ ਬਾਅਦ ਰੇਟ ਬਦਲੇ ਜਾਣਗੇ। ਅਡਾਨੀ ਦੇ ਥਿਓਗ ਦੇ ਸੈਨਜ, ਰੋਹਰੂ ਦੇ ਮਹਿੰਦਲੀ ਅਤੇ ਰਾਮਪੁਰ ਦੇ ਬਿਠਲ ਵਿਖੇ ਕਲੈਕਸ਼ਨ ਕੇਂਦਰ ਹਨ। ਅਡਾਨੀ ਐਗਰੀ ਫਰੈਸ਼ ਦੇ ਟਰਮੀਨਲ ਮੈਨੇਜਰ ਪੰਕਜ ਮਿਸ਼ਰਾ ਨੇ ਕਿਹਾ ਕਿ ਅਡਾਨੀ ਨੇ ਮੰਡੀਆਂ ਦੇ ਮੁਕਾਬਲੇ ਬਿਹਤਰ ਰੇਟ ਖੋਲ੍ਹੇ ਹਨ। ਮਾਰਕਿਟ ਫੀਡਬੈਕ ਲੈਣ ਤੋਂ ਬਾਅਦ ਹੀ ਰੇਟ ਤੈਅ ਕੀਤੇ ਜਾਂਦੇ ਹਨ। 29 ਅਗਸਤ ਤੋਂ ਬਾਅਦ, ਬਾਜ਼ਾਰ ਦੀ ਸਥਿਤੀ ਦੇ ਅਨੁਸਾਰ ਰੇਟ ਵੀ ਬਦਲੇ ਜਾਣਗੇ।