ਕੱਲ੍ਹ ਨੂੰ ਮੇਰਾ ਬੈਂਕ ਲਾਕਰ ਦੇਖਣ ਆ ਰਹੇ ਹਨ CBI ਅਧਿਕਾਰੀ, ਮਿਲੇਗਾ ਉੱਥੇ ਵੀ ਕੁਝ ਨਹੀਂ-ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਂ ਤੇ ਮੇਰਾ ਪਰਿਵਾਰ ਦੇਵੇਗਾ ਪੂਰਨ ਸਹਿਯੋਗ

Manish Sisodia

 

ਨਵੀਂ ਦਿੱਲੀ: ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅਧਿਕਾਰੀ ਕੱਲ੍ਹ ਮੰਗਲਵਾਰ ਦੇ ਦਿਨ ਉਨ੍ਹਾਂ ਦੇ ਬੈਂਕ ਲਾਕਰ ਵੇਖਣ ਆਉਣਗੇ, ਪਰ ਉਨ੍ਹਾਂ ਨੂੰ ਉਥੋਂ ਵੀ ਕੁਝ ਨਹੀਂ ਮਿਲੇਗਾ। 'ਆਪ' ਆਗੂ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਦਰਜ ਸੀਬੀਆਈ ਐਫ਼ਆਈਆਰ ਵਿੱਚ ਨਾਮਜ਼ਦ 15 ਵਿਅਕਤੀਆਂ ਅਤੇ ਸੰਸਥਾਵਾਂ ਵਿੱਚ ਸ਼ਾਮਲ ਹਨ। ਸੀਬੀਆਈ ਨੇ 19 ਅਗਸਤ ਨੂੰ ਇਸ ਮਾਮਲੇ ਵਿੱਚ ਸਿਸੋਦੀਆ ਦੀ ਰਿਹਾਇਸ਼ ਸਮੇਤ 31 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। 

 

 

 

 

ਸਿਸੋਦੀਆ ਨੇ ਟਵੀਟ ਕੀਤਾ, "ਕੱਲ੍ਹ CBI ਸਾਡੇ ਬੈਂਕ ਲਾਕਰ ਦੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ 'ਤੇ 14 ਘੰਟਿਆਂ ਦੀ ਛਾਪੇਮਾਰੀ 'ਚ ਕੁਝ ਨਹੀਂ ਮਿਲਿਆ ਤੇ ਹੁਣ ਲਾਕਰਾਂ 'ਚੋਂ ਵੀ ਕੁਝ ਨਹੀਂ ਮਿਲੇਗਾ। ਸੀਬੀਆਈ ਦਾ ਸੁਆਗਤ ਹੈ। ਮੈਂ ਅਤੇ ਮੇਰਾ ਪਰਿਵਾਰ ਇਸ ਜਾਂਚ ਵਿਚ ਪੂਰਾ ਸਹਿਯੋਗ ਦੇਵੇਗਾ।"

ਸਿਸੋਦੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਜੋ 'ਆਪ' ਕਨਵੀਨਰ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।