Kerala News : ਕੇਰਲ ਮੰਤਰੀ ਦੀ ਰਿਸ਼ਤੇਦਾਰ ਤੇ ਉਸ ਦੇ ਪਤੀ ਦੀਆਂ ਲਾਸ਼ਾਂ ਮਿਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Kerala News : ਕੇਰਲ ਪੁਲਿਸ ਨੇ ਜੰਗਲਾਤ ਮੰਤਰੀ ਏ.ਕੇ. ਸਸੀਂਦਰਨ ਦੇ ਦੋ ਰਿਸ਼ਤੇਦਾਰਾਂ ਦੀ ਮੌਤ ਦੀ ਜਾਂਚ ਕੀਤੀ ਸ਼ੁਰੂ

ਕੇਰਲ ਮੰਤਰੀ ਦੀ ਰਿਸ਼ਤੇਦਾਰ ਤੇ ਉਸ ਦੇ ਪਤੀ ਦੀਆਂ ਲਾਸ਼ਾਂ ਮਿਲੀਆਂ

Kerala News in Punjabi : ਕੇਰਲ ਦੇ ਜੰਗਲਾਤ ਮੰਤਰੀ ਦੇ ਦੋ ਰਿਸ਼ਤੇਦਾਰ ਦੀ ਸ਼ੱਕੀ ਹਾਲਾਤਾਂ ’ਚ ਮ੍ਰਿਤਕ ਪਾਏ ਗਏ। ਕੇਰਲ ਪੁਲਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਜੰਗਲਾਤ ਮੰਤਰੀ ਏ.ਕੇ. ਸਸੀਂਦਰਨ ਦੇ ਦੋ ਰਿਸ਼ਤੇਦਾਰਾਂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿਤੀ ਹੈ, ਜਿਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਇਕ ਦਿਨ ਪਹਿਲਾਂ ਕੰਨੂਰ ਜ਼ਿਲ੍ਹੇ ਦੇ ਚਿਰੱਕਲ ਵਿਚ ਉਨ੍ਹਾਂ ਦੇ ਘਰ ਵਿਚ ਮਿਲੀਆਂ ਸਨ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਸ਼੍ਰੀਲੇਖਾ ਏ.ਕੇ. (67) ਅਤੇ ਉਨ੍ਹਾਂ ਦੇ ਪਤੀ ਪ੍ਰੇਮਰਾਜਨ ਪੀ.ਕੇ. (76) ਵਜੋਂ ਹੋਈ ਹੈ।

ਪੁਲਿਸ ਦੇ ਅਨੁਸਾਰ ਜੋੜਾ ਘਰ ਵਿਚ ਰਹਿੰਦਾ ਸੀ ਅਤੇ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿਚ ਕੰਮ ਕਰਦਾ ਹੈ। ਪੁਲਿਸ ਦੇ ਅਨੁਸਾਰ ਇਹ ਘਟਨਾ ਵੀਰਵਾਰ ਸ਼ਾਮ 6 ਵਜੇ ਦੇ ਕਰੀਬ ਸਾਹਮਣੇ ਆਈ ਜਦੋਂ ਜੋੜੇ ਦਾ ਕਾਰ ਡਰਾਈਵਰ ਅਪਣੇ ਪੁੱਤਰ ਨੂੰ ਹਵਾਈ ਅੱਡੇ ਤੋਂ ਲੈਣ ਲਈ ਘਰ ਪਹੁੰਚਿਆ, ਜੋ ਵਿਦੇਸ਼ ਤੋਂ ਵਾਪਸ ਆ ਰਿਹਾ ਸੀ। ਪੁਲਿਸ ਅਨੁਸਾਰ ਘਰ ਅੰਦਰੋਂ ਬੰਦ ਸੀ ਤੇ ਵਾਰ-ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕਿਸੇ ਨੇ ਜਵਾਬ ਨਹੀਂ ਦਿਤਾ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਰਿਸ਼ਤੇਦਾਰਾਂ ਤੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਾਂਚ ਦੌਰਾਨ ਪੁਲਸ ਨੇ ਕਿਹਾ ਉਨ੍ਹਾਂ ਨੂੰ ਸ਼੍ਰੀਲੇਖਾ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਤੇ ਘਰ ਤੋਂ ਖੂਨ ਦੇ ਧੱਬਿਆਂ ਵਾਲਾ ਇਕ ਹਥੌੜਾ ਬਰਾਮਦ ਹੋਇਆ। ਗੁਆਂਢੀਆਂ ਨੇ ਪੁਲਿਸ ਨੂੰ ਦਸਿਆ ਕਿ ਜੋੜੇ ਨੂੰ ਆਖਰੀ ਵਾਰ ਬੁੱਧਵਾਰ ਨੂੰ ਦੇਖਿਆ ਗਿਆ ਸੀ। 

(For more news apart from  Bodies of Kerala minister's relative and her husband found News in Punjabi, stay tuned to Rozana Spokesman)