ਕੇਂਦਰ ਸਰਕਾਰ ਇਕ ਅਕਤੂਬਰ ਤੋਂ ਕਰਾਵੇਗੀ ਪੂਰੇ ਦੇਸ਼ ‘ਚ ਪਸ਼ੂਆਂ ਦੀ ਜਨ-ਗਣਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀਬਾੜੀ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ ਇਕ ਅਕਤੂਬਰ ਨੂੰ 20ਵੀਂ ਪਸ਼ੂਧਨ ਦੀ ਜਨ-ਗਣਨਾ ਸ਼ੁਰੂ ਹੋਵੇਗੀ

Livestock count

ਖੇਤੀਬਾੜੀ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ ਇਕ ਅਕਤੂਬਰ ਨੂੰ 20ਵੀਂ ਪਸ਼ੂਧਨ ਦੀ ਜਨ-ਗਣਨਾ ਸ਼ੁਰੂ ਹੋਵੇਗੀ ਅਤੇ ਇਹਨਾਂ ਦੀਆਂ ਨਸਲਾਂ ਦੇ ਸਮੂਹ ਨੂੰ ਇਕੱਤਰ ਕੀਤਾ ਜਾਵੇਗਾ, ਜਿਸ ਨਾਲ ਨਸਲ ਸੁਧਾਰ ਦੇ ਲਈ ਨੀਤੀਆਂ ਤਿਆਰ ਕਰਨ ਵਿਚ ਮਦਦ ਮਿਲੇਗੀ।

ਇਹਨਾਂ ਦੇ ਅੰਕੜਿਆਂ ਨੂੰ ਟੈਬਲੇਟ ਜਾਂ ਕੰਪਿਊਟਰ ਦੀ ਮਦਦ ਨਾਲ ਇਕੱਤਰ ਕੀਤਾ ਜਾਵੇਗਾ ‘ਤੇ ਆਨਲਾਈਨ ਡਾਟਾ ਇਕੱਤਰ ਕਰਨ ਅਤੇ ਉਸਨੂੰ ਭੇਜਣ ਦੇ ਲਈ ਮੋਬਾਈਲ ਐਪਲੀਕੇਸ਼ਨ ਸਾਫ਼ਟਵੇਅਰ ਪਹਿਲਾਂ ਹੀ ਵਿਕਸਿਤ ਕੀਤਾ ਜਾ ਚੁੱਕਾ ਹੈ। ਰਾਜਾਂ ਅਤੇ ਕੇਂਦਰ ਸ਼ਾਂਸਿਤ ਪ੍ਰਦੇਸ਼ਾਂ ਦੇ ਨਾਲ ਸਾਝੇਦਾਰੀ ਦੇ ਨਾਲ ਹੁਣ ਤਕ 19 ਅਜਿਹੀਆਂ ਜਨ-ਗਣਨਾਵਾਂ ਹੋ ਚੁਕੀਆਂ ਹਨ।

20ਵੀਂ ਪਸ਼ੂਧਨ ਜਨਗਣਨਾ ਇਕ ਨਸਲਵਾਰ ਪਸ਼ੂਧਨ ਜਨਗਣਨਾ ਹੋਵੇਗੀ, ਜਿਹੜੀ ਨਸਲ ਸੁਧਾਰ ਦੇ ਲਈ ਨੀਤੀਆਂ ਜਾ ਪ੍ਰੋਗਰਾਮ ਤਿਆਰ ਕਰਨ ਵਿਚ ਮਦਦਗਾਰ ਹੋਵੇਗੀ।