ਤ੍ਰਿਪੁਰਾ ਦੇ ਸਾਰੇ ਮੰਦਿਰਾਂ ਵਿਚ ਹਾਈ ਕੋਰਟ ਨੇ ਪਸ਼ੂ ਬਲੀ ’ਤੇ ਲਗਾਈ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਈ ਕੋਰਟ ਨੇ ਕਿਹਾ ਕਿ ਰੱਬ ਨੂੰ ਖੁਸ਼ ਕਰਨ ਲਈ ਗਲਤ ਢੰਗ ਨਾਲ ਜਾਨਵਰਾਂ ਦੀ ਹੱਤਿਆ ਦੀ ਆਗਿਆ ਨਹੀਂ ਮਿਲ ਸਕਦੀ।

Tripura high court banned sacrifice of animals and birds in all temples in state

ਨਵੀਂ ਦਿੱਲੀ: ਤ੍ਰਿਪੁਰਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਰਾਜ ਦੇ ਸਾਰੇ ਮੰਦਰਾਂ ਵਿਚ ਜਾਨਵਰਾਂ ਜਾਂ ਪੰਛੀਆਂ ਦੀ ਬਲੀ ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਚੀਫ਼ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਅਰਿੰਦਮ ਲੋਧ ਦੀ ਡਿਵੀਜ਼ਨ ਬੈਂਚ ਨੇ ਇਹ ਪਟੀਸ਼ਨ ਸੁਣਵਾਈ ਕਰਦਿਆਂ ਦਿੱਤੀ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਰਾਜ ਸਮੇਤ ਕਿਸੇ ਨੂੰ ਵੀ ਰਾਜ ਦੇ ਅੰਦਰ ਕਿਸੇ ਵੀ ਮੰਦਰ ਵਿਚ ਜਾਨਵਰ/ ਪੰਛੀ ਦੀ ਬਲੀ ਦੇਣ ਦੀ ਆਗਿਆ ਨਹੀਂ ਹੋਵੇਗੀ।

ਬੈਂਚ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਇਸ ਹੁਕਮ ਨੂੰ ਲਾਗੂ ਕਰਨ ਹੁਕਮ ਦਿੱਤੇ ਹਨ। ਬੈਂਚ ਨੇ ਰਾਜ ਦੇ ਮੁੱਖ ਸਕੱਤਰ ਨੂੰ ਦੋ ਵੱਡੇ ਮੰਦਰਾਂ ਦੇਵੀ ਤ੍ਰਿਪੇਸ਼ਵਰੀ ਮੰਦਰ ਅਤੇ ਚਤੁਰਦਾਸ ਦੇਵਤਾ ਮੰਦਰ ਵਿਚ ਤੁਰੰਤ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ਦੋਹਾਂ ਮੰਦਰਾਂ ਵਿਚ ਵੱਡੀ ਗਿਣਤੀ ਵਿਚ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ। ਹਾਲਾਂਕਿ ਹਾਈ ਕੋਰਟ ਦੇ ਇਸ ਹੁਕਮ ਦਾ ਬਹੁਤੇ ਲੋਕਾਂ ਨੇ ਸਵਾਗਤ ਕੀਤਾ ਹੈ, ਕੁਝ ਲੋਕਾਂ ਨੇ ਇਸ ‘ਤੇ ਵੀ ਸਵਾਲ ਚੁੱਕੇ ਹਨ।

ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਦਯੋਤ ਕਿਸ਼ੋਰ ਮਨਿਕਿਆ ਨੇ ਇਸ ਕਦਮ ਨੂੰ ਜਾਇਜ਼ ਠਹਿਰਾਇਆ। ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ ਜੇ ਅਦਾਲਤ ਮੰਦਰਾਂ ਵਿਚ ਪਸ਼ੂਆਂ ਦੀਆਂ ਬਲੀਆਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਲੈਂਦੀ ਹੈ, ਤਾਂ ਉਸ ਨੂੰ ਈਦ ਦੇ ਸਮੇਂ (ਪਸ਼ੂ ਬਲੀ ਦੇ ਸੰਬੰਧ ਵਿਚ) ਅਜਿਹੇ ਆਦੇਸ਼ ਵੀ ਦਿੱਤੇ ਜਾਣੇ ਚਾਹੀਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2014 ਵਿਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਵੀ ਮੰਦਰਾਂ ਵਿਚ ਜਾਨਵਰਾਂ ਦੀ ਬਲੀ ਦੇਣ ਤੇ ਪਾਬੰਦੀ ਲਗਾ ਦਿੱਤੀ ਸੀ।

ਹਾਈ ਕੋਰਟ ਨੇ ਕਿਹਾ ਕਿ ਰੱਬ ਨੂੰ ਖੁਸ਼ ਕਰਨ ਲਈ ਗਲਤ ਢੰਗ ਨਾਲ ਜਾਨਵਰਾਂ ਦੀ ਹੱਤਿਆ ਦੀ ਆਗਿਆ ਨਹੀਂ ਮਿਲ ਸਕਦੀ। ਹਾਈ ਕੋਰਟ ਨੇ ਕਿਹਾ ਸੀ ਕਿ ਕੋਈ ਵੀ ਵਿਅਕਤੀ ਪੂਰੇ ਰਾਜ ਵਿਚ ਕਿਸੇ ਜਨਤਕ ਅਸਥਾਨ 'ਤੇ ਕਿਸੇ ਜਾਨਵਰ ਦੀ ਬਲੀ ਨਹੀਂ ਦੇਵੇਗਾ। ਧਾਰਮਿਕ ਸਥਾਨ ਦੇ ਦਾਇਰੇ ਵਿਚ ਅਜਿਹੀ ਜਗ੍ਹਾ ਨਾਲ ਲੱਗਦੀ ਜ਼ਮੀਨ ਅਤੇ ਇਮਾਰਤਾਂ ਵੀ ਸ਼ਾਮਲ ਸਨ ਜੋ ਧਾਰਮਿਕ ਉਦੇਸ਼ ਨਾਲ ਸਬੰਧਤ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।