ਸ਼੍ਰੋਮਣੀਕਮੇਟੀਦੇਹਰਿਆਣਾਦੇਹੈੱਡਕੁਆਟਰਵਿਖੇਲਾਪਤਾਸਰੂਪਾਂਨੂੰਲੈਕੇਵਿਰੋਧਪ੍ਰਦਰਸ਼ਨ ਕਰਾਂਗੇ:ਐਡਵੋਕੇਟਪੰਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਕਮੇਟੀ ਦੇ ਹਰਿਆਣਾ ਦੇ ਹੈੱਡਕੁਆਟਰ ਵਿਖੇ ਲਾਪਤਾ ਸਰੂਪਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਾਂਗੇ : ਐਡਵੋਕੇਟ ਪੰਨੂੰ

image

ਕਰਨਾਲ, 29 ਸਤੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਹਰਿਆਣਾ ਦੇ ਸਿੱਖ ਚਿੰਤਕ ਅਤੇ ਯੁਵਾ ਸਿੱਖ ਨੇਤਾ ਐਡਵੋਕੇਟ ਅੰਗਰੇਜ਼ ਸਿੰਘ ਪੰਨੂੰ ਨੇ ਅਪਣੇ ਨਿਜੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 1 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਹਰਿਆਣਾ ਦੇ ਹੈੱਡ ਕੁਆਟਰ ਕੁਰੂਕਸ਼ੇਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਤੇ ਸੰਕੇਤਕ ਧਰਨਾ ਦਿਤਾ ਜਾਵੇਗਾ।

image


ਐਡਵੋਕੇਟ ਪੰਨੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਕੀਤੇ ਗਏ ਹਨ ਜਿਸ ਬਾਬਤ ਐਸ ਜੀ ਪੀ ਸੀ ਅੰਮ੍ਰਿਤਸਰ ਨੇ ਮੌਨ ਧਾਰਨ ਕੀਤਾ ਹੋਇਆ ਹੈ। ਅਸੀਂ ਮੰਗ ਕਰਦੇ ਹਾਂ ਕਿ ਹੈ ਇਨ੍ਹਾਂ ਲਾਪਤਾ ਹੋਏ ਸਰੂਪਾਂ ਵਿਚ ਸ਼ਾਮਲ ਜੋ ਵੀ ਲੋਕ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਹਨ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇ, ਅਪਰਾਧਕ ਮਾਮਲੇ ਦਰਜ ਕੀਤੇ ਜਾਣ ਪਰ ਸ਼੍ਰੋਮਣੀ ਕਮੇਟੀ ਹਰ ਵਾਰ ਇਹੋ ਜਿਹੇ ਗੰਭੀਰ ਮਸਲਿਆਂ 'ਤੇ ਜੋ ਸਿੱਖਾਂ ਨਾਲ ਸਬੰਧਤ ਹੁੰਦੇ ਹਨ ਉਨ੍ਹਾਂ ਮਸਲਿਆਂ ਤੇ ਲੀਪਾਪੋਤੀ ਅਤੇ ਪੱਲਾ ਝਾੜਨ ਦਾ ਕੰਮ ਕਰਦੀ ਹੈ। ਇਸ ਲਈ ਅਸੀਂ ਹਰਿਆਣਾ ਦੇ ਜਾਗਰੂਕ ਸਿੱਖ ਬੁੱਧੀਜੀਵੀ ਸ਼੍ਰੋਮਣੀ ਕਮੇਟੀ ਨੂੰ ਜਗਾਉਣ ਲਈ ਕਮੇਟੀ ਦੇ ਕੁਰੂਕਸ਼ੇਤਰ ਹੈੱਡ ਕੁਆਟਰ ਦੇ ਬਾਗ਼ ਵਿਰੋਧ ਪ੍ਰਦਰਸ਼ਨ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਗੁਰਜੀਤ ਸਿੰਘ ਅਜੈਬ ਸਿੰਘ ਮੌਜੂਦ ਸਨ।