DGCA ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 31 ਅਕਤੂਬਰ ਤੱਕ ਵਧਾਉਣ ਦਾ ਕੀਤਾ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਵਿਡ -19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਵਧਾਉਣ ਦਾ ਫੈਸਲਾ ਕੀਤਾ

International Flights

 

ਨਵੀਂ ਦਿੱਲੀ: ਕੇਂਦਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਕੋਵਿਡ -19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਉਡਾਣਾਂ 'ਤੇ ਪਾਬੰਦੀ 31 ਅਕਤੂਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿਚ, DGCA ਨੇ ਕਿਹਾ, “ਇਹ ਪਾਬੰਦੀ ਅੰਤਰਰਾਸ਼ਟਰੀ ਆਲ-ਕਾਰਗੋ ਓਪਰੇਸ਼ਨਾਂ ਅਤੇ ਖਾਸ ਕਰਕੇ ਰੈਗੂਲੇਟਰ ਦੁਆਰਾ ਪ੍ਰਵਾਨਤ ਉਡਾਣਾਂ 'ਤੇ ਲਾਗੂ ਨਹੀਂ ਹੋਵੇਗੀ।”

ਹੋਰ ਵੀ ਪੜ੍ਹੋ: IPL ਦੇ ਆਖਰੀ ਦੋ ਮੈਚ ਹੋਣਗੇ ਇੱਕੋ ਸਮੇਂ, 25 ਅਕਤੂਬਰ ਨੂੰ ਕੀਤਾ ਜਾਵੇਗਾ ਨਵੀਂਆਂ ਟੀਮਾਂ ਦਾ ਐਲਾਨ

ਹਵਾਬਾਜ਼ੀ ਰੈਗੂਲੇਟਰ (Aviation Regulator) ਨੇ ਕਿਹਾ ਕਿ ਚੋਣਵੇਂ ਮਾਰਗਾਂ 'ਤੇ ਮਾਮਲੇ ਦੇ ਆਧਾਰ 'ਤੇ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਆਗਿਆ ਦਿੱਤੀ ਜਾ ਸਕਦੀ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ 23 ਮਾਰਚ ਨੂੰ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ, ਬਾਅਦ ਵਿਚ ਕੁਝ ਦੇਸ਼ਾਂ ਦੇ ਨਾਲ ਏਅਰ ਬਬਲ ਪ੍ਰਬੰਧ ਦੇ ਤਹਿਤ ਉਡਾਣਾਂ ਦੀਆਂ ਪਾਬੰਦੀਆਂ ’ਤੇ ਢਿਲ ਦਿੱਤੀ ਗਈ ਸੀ। ਭਾਰਤ ਨੇ ਲਗਭਗ 25 ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਕੀਤੇ ਹਨ। ਦੇਸ਼ ਪਿਛਲੇ ਇੱਕ ਸਾਲ ਤੋਂ ਬਹੁਤ ਸਾਰੇ ਦੇਸ਼ਾਂ ਲਈ ਵੰਦੇ ਭਾਰਤ ਉਡਾਣਾਂ ਚਲਾ ਰਿਹਾ ਹੈ।