29 ਸਤੰਬਰ: ਜਾਣੋ ਸਰਜੀਕਲ ਸਟ੍ਰਾਈਕ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਅਹਿਮ ਘਟਨਾਵਾਂ ਜੁੜੀਆਂ ਹਨ ਇਸ ਤਰੀਕ ਨਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼-ਦੁਨੀਆ ਦੇ ਇਤਿਹਾਸ ਵਿੱਚ 29 ਸਤੰਬਰ ਦੀ ਤਰੀਕ ਨੂੰ ਦਰਜ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਇਸ ਪ੍ਰਕਾਰ ਹਨ:-

29 September History

ਨਵੀਂ ਦਿੱਲੀ- 29 ਸਤੰਬਰ 2016 ਦੇ ਦਿਨ ਭਾਰਤ ਵੱਲੋਂ ਪਾਕਿਸਤਾਨ ਦੀ ਸਰਹੱਦ ’ਚ ਦਾਖ਼ਲ ਹੋ ਕੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ, ਹਾਲਾਂਕਿ ਪਾਕਿਸਤਾਨ ਨੇ ਅਜਿਹੀ ਕਿਸੇ ਵੀ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਤੋਂ ਇਨਕਾਰ ਕੀਤਾ 

ਦੇਸ਼-ਦੁਨੀਆ ਦੇ ਇਤਿਹਾਸ ਵਿੱਚ 29 ਸਤੰਬਰ ਦੀ ਤਰੀਕ ਨੂੰ ਦਰਜ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਇਸ ਪ੍ਰਕਾਰ ਹਨ:-

1836: ਮਦਰਾਸ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੀ ਸਥਾਪਨਾ ਹੋਈ।

 
1942: ਬੰਗਾਲ ਦੇ ਤੁਮਲੁਕ ਵਿੱਚ ਅਗਸਤ ਅੰਦੋਲਨ ਦੌਰਾਨ ਕਾਂਗਰਸ ਦੇ ਜਲੂਸ ਦੀ ਅਗਵਾਈ ਕਰਦੇ ਹੋਏ 72 ਸਾਲ ਦੀ ਉਮਰ ਵਿੱਚ ਮਤੰਗਿਨੀ ਹਾਜਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। 

1923: ਬਾਲਫੋਰ ਘੋਸ਼ਣਾ (1917) ਅਨੁਸਾਰ ਬ੍ਰਿਟੇਨ ਵੱਲੋਂ ਫ਼ਿਲੀਸਤੀਨ ਵਿੱਚ ਇੱਕ ਯਹੂਦੀ ਬਸਤੀ ਦੀ ਸਥਾਪਨਾ ਦੀ ਸਹਿਮਤੀ ਨੂੰ ਕੌਂਸਲ ਆਫ਼ ਦ ਲੀਡ ਆਫ਼ ਨੇਸ਼ਨਜ਼ ਨੇ ਮਨਜ਼ੂਰੀ ਦਿੱਤੀ, ਜੋ ਇਸ ਦਿਨ ਹੋਂਦ ਵਿੱਚ ਆਈ। 

1938: ਪੋਲੈਂਡ ਨੇ ਟੇਸ਼ਚੇਨ ਉੱਤੇ ਆਪਣਾ ਹੱਕ ਦੁਹਰਾਇਆ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਹ ਖੇਤਰ ਪੋਲੈਂਡ ਤੇ ਚੈਕੋਸਲੋਵਾਕੀਆ ਵਿਚਕਾਰ ਵੰਡਿਆ ਗਿਆ ਸੀ। ਇਸ ਖੇਤਰ 'ਤੇ ਅਧਿਕਾਰਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਬਣਿਆ ਰਿਹਾ। 

1959: ਭਾਰਤ ਦੀ ਆਰਤੀ ਸਾਹਾ ਨੇ 19 ਸਾਲਾਂ ਦੀ ਉਮਰ 'ਚ ਤੈਰ ਕੇ 'ਇੰਗਲਿਸ਼ ਚੈਨਲ' ਪਾਰ ਕੀਤਾ। ਅਜਿਹਾ ਕਰਨ ਵਾਲੀ ਉਹ ਏਸ਼ੀਆ ਦੀ ਪਹਿਲੀ ਮਹਿਲਾ ਬਣ ਗਈ। 

1961: ਆਸਟ੍ਰੇਲੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਦਾ ਜਨਮ। ਵੇਲਜ਼ ਵਿੱਚ ਜਨਮੀ ਜੂਲੀਆ 2010 ਵਿੱਚ ਆਸਟਰੇਲੀਆ ਦੀ ਪ੍ਰਧਾਨ ਮੰਤਰੀ ਬਣੀ।

1962: ਕਲਕੱਤਾ ਵਿੱਚ ਬਿਰਲਾ ਪਲੈਨੀਟੇਰੀਅਮ ਦੀ ਸ਼ੁਰੂਆਤ ਹੋਈ। 

1970: ਯੂਨੀਅਨ ਕਾਰਬਾਈਡ ਨੇ ਬੰਬਈ ਵਿੱਚ ਆਪਣੇ ਕੈਮੀਕਲਜ਼ ਅਤੇ ਪਲਾਸਟਿਕ ਪਲਾਂਟ ਵਿੱਚ ਪਹਿਲੀ ਵਾਟਰ ਟ੍ਰੀਟਮੈਂਟ ਸਹੂਲਤ ਸਥਾਪਤ ਕੀਤੀ। 

1977: ਭਾਰਤ ਅਤੇ ਬੰਗਲਾਦੇਸ਼ ਨੇ ਗੰਗਾ ਨਦੀ ਦੇ ਪਾਣੀ ਦੀ ਵੰਡ ਬਾਰੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ।

1988: ਚੈਲੇਂਜਰ ਦੇ ਦੁਰਘਟਨਾਗ੍ਰਸਤ ਹੋਣ ਤੋਂ ਢਾਈ ਸਾਲ ਬਾਅਦ, ਅਮਰੀਕਾ ਨੇ ਸਫਲਤਾਪੂਰਵਕ ਆਪਣਾ ਪਹਿਲਾ ਮਨੁੱਖਾਂ ਦੀ ਸ਼ਮੂਲੀਅਤ ਵਾਲਾ ਪੁਲਾੜ ਯਾਨ ਲਾਂਚ ਕੀਤਾ। 

2016: ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਸਰਜੀਕਲ ਸਟ੍ਰਾਈਕ ਕਰਕੇ ਸਰਹੱਦ ਦੇ ਆਲੇ-ਦੁਆਲੇ ਦੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ, ਜਦ ਕਿ ਪਾਕਿਸਤਾਨ ਨੇ ਭਾਰਤ ਦੇ ਦਾਅਵੇ ਨੂੰ ਖਾਰਜ ਕੀਤਾ।

2020: ਕੁਵੈਤ ਦੇ ਅਮੀਰ (ਸ਼ਾਸਕ) ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੀ 91 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਹ 2006 ਵਿੱਚ ਕੁਵੈਤ ਦਾ ਅਮੀਰ ਬਣਿਆ ਸੀ।