ਗਾਇਕ ਮੀਕਾ ਸਿੰਘ ਲੈ ਰਹੇ ਨਜ਼ਾਰੇ, ਖਰੀਦਿਆ ਪ੍ਰਾਈਵੇਟ ਟਾਪੂ
7 ਕਿਸ਼ਤੀਆਂ ਤੇ 10 ਘੋੜਿਆ ਦੇ ਵੀ ਬਣੇ ਮਾਲਕ
ਮੁੰਬਈ: ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਆਪਣੇ ਗੀਤਾਂ ਦੀ ਬਦੌਲਤ ਹੀ ਉਹਨਾਂ ਨੇ ਵੱਡਾ ਮੁਕਾਮ ਹਾਸਲ ਕੀਤਾ ਹੈ। ਇੰਡਸਟਰੀ 'ਚ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਮੀਕਾ ਸਿੰਘ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਮੀਕਾ ਸਿੰਘ 'ਸਵਯੰਵਰ: ਮੀਕਾ ਦੀ ਵੋਹਤੀ' 'ਚ ਆਪਣੀ ਦੋਸਤ ਅਕਾਂਕਸ਼ਾ ਪੁਰੀ ਨੂੰ ਵਿਆਹ ਲਈ ਚੁਣਨ ਕਰਕੇ ਸੁਰਖੀਆਂ 'ਚ ਆਏ ਸਨ। ਹੁਣ ਸਿੰਗਰ ਇੱਕ ਪ੍ਰਾਈਵੇਟ ਟਾਪੂ ਖਰੀਦਣ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਮੀਕਾ ਸਿੰਘ ਇਨ੍ਹੀਂ ਦਿਨੀਂ ਇਸ ਪ੍ਰਾਈਵੇਟ ਆਈਲੈਂਡ 'ਤੇ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ।
ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਿਸ਼ਤੀ ਚਲਾਉਂਦੇ ਨਜ਼ਰ ਆ ਰਹੇ ਹਨ। ਉਸ ਦੇ ਬਾਡੀਗਾਰਡ ਕੰਢੇ 'ਤੇ ਖੜ੍ਹੇ ਹਨ। ਕਿਸ਼ਤੀ 'ਤੇ MS ਲਿਖਿਆ ਹੋਇਆ ਹੈ ਅਰਥਾਤ ਮੀਕਾ ਸਿੰਘ। ਮੀਕਾ ਸਿੰਘ ਆਪਣੇ ਛੋਟੇ ਜਿਹੇ ਪੈਰਾਡਾਈਜ਼ 'ਤੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।
ਮੀਕਾ ਸਿੰਘ ਪਹਿਲੇ ਭਾਰਤੀ ਗਾਇਕ ਹਨ ਜਿਨ੍ਹਾਂ ਨੇ ਆਪਣਾ ਨਿੱਜੀ ਟਾਪੂ ਖਰੀਦਿਆ ਹੈ। ਇਸ ਦੇ ਨਾਲ ਹੀ ਮੀਕਾ ਸਿੰਘ ਨੇ 7 ਕਿਸ਼ਤੀਆਂ ਅਤੇ 10 ਘੋੜੇ ਵੀ ਖਰੀਦੇ ਹਨ। ਕਿੰਗ ਸਾਈਜ਼ ਜੀਵਨ ਬਤੀਤ ਕਰਨ ਵਾਲੇ ਮੀਕਾ ਸਿੰਘ ਆਲੀਸ਼ਾਨ ਘਰਾਂ ਅਤੇ ਵਾਹਨਾਂ ਦੇ ਮਾਲਕ ਵੀ ਹਨ।
ਮੀਕਾ ਸਿੰਘ ਨੂੰ ਉਨ੍ਹਾਂ ਦੇ ਨਿੱਜੀ ਟਾਪੂ 'ਤੇ ਇਸ ਤਰ੍ਹਾਂ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।