ਰੋਮ 'ਚ ਵਰਲਡ ਫੂਡ ਫੋਰਮ 'ਚ ਦੇਸ਼ ਦੀ ਪ੍ਰਤੀਨਿਧਤਾ ਕਰੇਗੀ ਪ੍ਰਨੀਤ ਕੌਰ; ਜੀ-20 ਵਿਚ ਨਿਭਾਈ ਸੀ ਅਹਿਮ ਭੂਮਿਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

16 ਤੋਂ 20 ਅਕਤੂਬਰ ਤਕ ਹੋਣ ਵਾਲੇ ਫਲੈਗਸ਼ਿਪ ਸਮਾਗਮ ਵਿਚ ਲਵੇਗੀ ਹਿੱਸਾ

Chandigarh's daughter will represent the country in Rome World Food Forum

 

ਚੰਡੀਗੜ੍ਹ: ਚੰਡੀਗੜ੍ਹ ਦੀ ਪ੍ਰਨੀਤ ਕੌਰ (22) ਇਟਲੀ ਦੀ ਰਾਜਧਾਨੀ ਰੋਮ ਵਿਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਮਨੀਮਾਜਰਾ ਦੇ ਮਾਡਰਨ ਹਾਊਸਿੰਗ ਕੰਪਲੈਕਸ 'ਚ ਰਹਿਣ ਵਾਲੀ ਪ੍ਰਨੀਤ ਕੌਰ 16 ਤੋਂ 20 ਅਕਤੂਬਰ ਤਕ ਰੋਮ 'ਚ ਹੋਣ ਵਾਲੇ ਵਰਲਡ ਫੂਡ ਫੋਰਮ (ਡਬਲਿਊ.ਐਫ.ਐਫ.) ਦੇ ਫਲੈਗਸ਼ਿਪ ਈਵੈਂਟ 'ਚ ਹਿੱਸਾ ਲਵੇਗੀ। ਪ੍ਰਨੀਤ ਨੇ ਜੀ-20 ਦੇ ਯੂਥ ਪ੍ਰੋਗਰਾਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ: ਸੁਨਾਮ 'ਚ ਜੁੜਵਾਂ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਭਰਾ ਦੀ ਹੋਈ ਸੜਕ

ਪ੍ਰਨੀਤ ਕੌਰ ਨੇ ਦਸਿਆ ਕਿ ਉਸ ਨੇ ਅਪਣੀ ਸ਼ੁਰੂਆਤੀ ਸਿੱਖਿਆ ਭਵਨ ਵਿਦਿਆਲਿਆ ਪੰਚਕੂਲਾ ਤੋਂ ਅਤੇ 11ਵੀਂ-12ਵੀਂ ਦੀ ਪੜ੍ਹਾਈ ਭਵਨ ਵਿਦਿਆਲਿਆ, ਚੰਡੀਗੜ੍ਹ ਤੋਂ ਕੀਤੀ ਅਤੇ ਐਸ.ਡੀ. ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਸ ਦੀ ਅੰਤਰਰਾਸ਼ਟਰੀ ਮਾਮਲਿਆਂ ਵਿਚ ਸ਼ੁਰੂ ਤੋਂ ਹੀ ਬਹੁਤ ਦਿਲਚਸਪੀ ਰਹੀ ਹੈ। ਉਹ ਜੀ-20 ਦੇ ਯੂਥ-20 ਨਾਲ ਵੀ ਜੁੜੀ ਹੋਈ ਹੈ ਅਤੇ ਕਾਫੀ ਕੰਮ ਵੀ ਕਰ ਚੁੱਕੀ ਹੈ। ਉਸ ਨੇ ਵਿਦੇਸ਼ੀ ਡੈਲੀਗੇਟਾਂ ਨਾਲ ਅਧਿਕਾਰਤ ਸੰਚਾਰ ਅਤੇ ਪ੍ਰੋਟੋਕੋਲ ਸਮੇਤ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਜੀ-20 ਦਸਤਾਵੇਜ਼ ਤੋਂ ਗੱਲਬਾਤ ਦੇ ਨੁਕਤੇ ਤਿਆਰ ਕੀਤੇ ਅਤੇ ਯੂਥ-20 ਲਈ ਮੁੱਦਿਆਂ ਨੂੰ ਸਾਹਮਣੇ ਲਿਆਂਦਾ। ਗੁਹਾਟੀ, ਚੰਡੀਗੜ੍ਹ, ਮੋਹਾਲੀ, ਮਨੀਪੁਰ, ਬੰਗਲੌਰ ਅਤੇ ਵਾਰਾਣਸੀ ਦਾ ਦੌਰਾ ਕੀਤਾ ਅਤੇ ਕਈ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ: ਬਠਿੰਡਾ: ਵਿਜੀਲੈਂਸ ਵਲੋਂ ਨਗਰ ਨਿਗਮ ਦਾ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਪ੍ਰਨੀਤ ਨੇ 17 ਤੋਂ 21 ਅਗਸਤ 2023 ਨੂੰ ਵਾਰਾਣਸੀ ਵਿਚ ਮੁੱਖ ਯੂਥ-20 ਇੰਡੀਆ ਸੰਮੇਲਨ ਵਿਚ ਡੈਲੀਗੇਟ ਮਾਮਲਿਆਂ ਦੇ ਤਾਲਮੇਲ ਮੁਖੀ ਵਜੋਂ ਵੀ ਚਾਰਜ ਸੰਭਾਲਿਆ, ਜਿਸ ਵਿਚ 25 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ। ਉਨ੍ਹਾਂ ਨੇ ਕਈ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਪ੍ਰਨੀਤ ਆਈ.ਏ.ਐਸ. ਅਫ਼ਸਰ ਬਣਨਾ ਚਾਹੁੰਦੀ ਹੈ। ਪ੍ਰਨੀਤ ਨੂੰ ਕਈ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਉਹ ਆਕਸਫੋਰਡ ਯੂਨੀਵਰਸਿਟੀ ਅਤੇ ਸੇਂਟ ਗੈਲਨ ਸਿੰਪੋਜ਼ੀਅਮ ਦੁਆਰਾ ਗਲੋਬਲ ਲੀਡਰਸ਼ਿਪ ਚੈਲੇਂਜ ਲਈ ਚੁਣੇ ਗਏ 100 ਨੇਤਾਵਾਂ ਵਿਚੋਂ ਇਕ ਹੈ। ਉਹ ਗਲੋਬਲ ਸ਼ੇਪਰਜ਼ ਕਮਿਊਨਿਟੀ ਦੇ ਹਿੱਸੇ ਵਜੋਂ ਵਿਸ਼ਵ ਆਰਥਿਕ ਫੋਰਮ ਤੋਂ ਇਕ ਗਲੋਬਲ ਸ਼ੇਪਰ ਹੈ।

ਇਹ ਵੀ ਪੜ੍ਹੋ: ਜ਼ੀਰਾ ਦੇ ਤਤਕਾਲੀ SDM ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਰਜ ਕੀਤੀ FIR

ਉਹ ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ "ਗਰਲ ਅੱਪ ਜੁਬਾਨ" ਸੰਸਥਾ ਦੀ ਸੰਸਥਾਪਕ ਵੀ ਹੈ। ਉਸ ਨੇ ਦੇਸ਼ ਦੇ ਲੋਕਾਂ ਵਿਚ ਗਰੀਬੀ ਦੂਰ ਕਰਨ ਅਤੇ ਲਿੰਗ ਨਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੰਤਰਰਾਸ਼ਟਰੀ ਅਤੇ ਖੇਤਰੀ ਸੰਸਥਾਵਾਂ ਨਾਲ ਸਹਿਯੋਗ ਕੀਤਾ ਹੈ। ਮੌਜੂਦਾ ਸਮੇਂ ਵਿਚ ਉਹ ਚੰਡੀਗੜ੍ਹ ਯੂਨਾਈਟਿਡ ਨੇਸ਼ਨਜ਼ ਐਸੋਸੀਏਸ਼ਨ ਦੇ ਯੂਥ ਵਿੰਗ ਦੀ ਸਹਾਇਕ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੀ ਹੈ, ਜਿਥੇ ਉਹ ਪੰਜਾਬ ਵਿਚ ਮੌਜੂਦ ਵਾਤਾਵਰਣ ਸੰਕਟ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ।