Assembly Elections 2024: ਜੰਮੂ ’ਚ ਮੌਲਵੀ ਨੇ ‘ਰਾਮ ਰਾਮ’ ਕਹਿ ਕੇ ਮੇਰਾ ਸਵਾਗਤ ਕੀਤਾ, ਇਹ ਧਾਰਾ 370 ਹਟਾਉਣ ਦਾ ਅਸਰ ਹੈ: ਯੋਗੀ ਆਦਿੱਤਿਆਨਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਫਰੀਦਾਬਾਦ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਇਸ ਹਫਤੇ ਦੋ ਦਿਨਾਂ ਲਈ ਜੰਮੂ-ਕਸ਼ਮੀਰ ਗਏ ਸਨ

CM Yogi Adityanath

Assembly Elections 2024 : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਜੰਮੂ ’ਚ ਇਕ ਮੌਲਵੀ ਨੇ ਉਨ੍ਹਾਂ ਦਾ ‘ਰਾਮ ਰਾਮ’ ਕਹਿ ਕੇ ਸਵਾਗਤ ਕੀਤਾ। 

ਉਨ੍ਹਾਂ ਨੇ ਇਸ ਨੂੰ ਧਾਰਾ 370 ਨੂੰ ਰੱਦ ਕਰਨ ਦਾ ਅਸਰ ਦਸਿਆ। ਹਰਿਆਣਾ ਦੇ ਫਰੀਦਾਬਾਦ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਇਸ ਹਫਤੇ ਦੋ ਦਿਨਾਂ ਲਈ ਜੰਮੂ-ਕਸ਼ਮੀਰ ਗਏ ਸਨ।

ਆਦਿੱਤਿਆਨਾਥ ਨੇ ਜੰਮੂ-ਕਸ਼ਮੀਰ ’ਚ ਮੌਲਵੀ ਨਾਲ ਅਪਣੀ ਮੁਲਾਕਾਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘‘ਜੰਮੂ ’ਚ ਮੀਂਹ ਪੈ ਰਿਹਾ ਸੀ ਅਤੇ ਮੈਂ ਹਵਾਈ ਅੱਡੇ ’ਚ ਦਾਖਲ ਹੋਇਆ। ਜਿਵੇਂ ਹੀ ਮੈਂ ਅੰਦਰ ਗਿਆ, ਮੈਂ ਇਕ ਆਦਮੀ ਨੂੰ ‘ਸਾਹਬ ਰਾਮ ਰਾਮ’ ਕਹਿੰਦੇ ਸੁਣਿਆ... ਉਸ ਵਿਅਕਤੀ ਨੇ ਦੁਬਾਰਾ ‘ਯੋਗੀ ਸਾਹਿਬ ਰਾਮ ਰਾਮ’ ਦੁਹਰਾਇਆ ਜਿਸ ਨੇ ਮੇਰਾ ਧਿਆਨ ਖਿੱਚਿਆ।

 ਫਰੀਦਾਬਾਦ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਮੈਨੂੰ ਪਤਾ ਲੱਗਾ ਕਿ ਉਹ ਮੌਲਵੀ ਸੀ। ਮੌਲਵੀ ਤੋਂ ਰਾਮ ਰਾਮ ਸੁਣ ਕੇ ਮੈਂ ਹੈਰਾਨ ਰਹਿ ਗਿਆ।’’ ਯੋਗੀ ਆਦਿੱਤਿਆਨਾਥ ਨੇ ਕਿਹਾ, ‘‘ਇਸ ਲਈ ਮੈਨੂੰ ਲੱਗਿਆ ਕਿ ਇਹ ਧਾਰਾ 370 ਦੇ ਅੰਤ ਦਾ ਅਸਰ ਹੈ।’’