Madhya Pradesh Accident News: ਮੱਧ ਪ੍ਰਦੇਸ਼ 'ਚ ਭਿਆਨਕ ਹਾਦਸਾ, ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, 9 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Madhya Pradesh Accident News: 24 ਲੋਕ ਗੰਭੀਰ ਜ਼ਖ਼ਮੀ

Madhya Pradesh Accident News

Madhya Pradesh Accident News: ਮੱਧ ਪ੍ਰਦੇਸ਼ ਦੇ ਮੈਹਰ ਜ਼ਿਲ੍ਹੇ 'ਚ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 24 ਜ਼ਖ਼ਮੀ ਹੋ ਗਏ। ਬੱਸ ਪ੍ਰਯਾਗਰਾਜ ਤੋਂ ਨਾਗਪੁਰ ਜਾ ਰਹੀ ਸੀ, ਅਚਾਨਕ ਪੱਥਰਾਂ ਨਾਲ ਭਰੇ ਇੱਕ ਡੰਪਰ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਫਿਲਹਾਲ ਸੀਨੀਅਰ ਜ਼ਿਲਾ ਅਧਿਕਾਰੀ ਮੌਕੇ 'ਤੇ ਮੌਜੂਦ ਹਨ, ਰਾਹਤ ਕਾਰਜ ਅਜੇ ਵੀ ਜਾਰੀ ਹਨ।

ਮਾਈਹਰ ਦੇ ਐਸਪੀ ਸੁਧੀਰ ਅਗਰਵਾਲ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਛੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਤਨਾ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਲੋਕਾਂ ਦਾ ਮਾਈਹਰ ਅਤੇ ਅਮਰਪਾਤਨ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸੁਧੀਰ ਅਗਰਵਾਲ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਅੰਦਰ ਚੀਕ-ਚਿਹਾੜਾ ਪੈ ਗਿਆ। ਇਸ ਭਿਆਨਕ ਸੜਕ ਹਾਦਸੇ 'ਚ ਬੱਸ 'ਚ ਸਵਾਰ 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮੀਆਂ ਦੀ ਸਤਨਾ ਜ਼ਿਲਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਕੁੱਲ ਮਿਲਾ ਕੇ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ। ਹਾਦਸੇ ਵਿੱਚ ਬੱਸ ਦੇ ਕੰਡਕਟਰ ਦੀ ਵੀ ਮੌਤ ਹੋ ਗਈ ਹੈ।