'ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਕੁਝ ਵੀ ਬੋਲ ਸਕਦੇ ਹਨ-ਤੇਜਸ਼ਵੀ ਯਾਦਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਜਸ਼ਵੀ ਯਾਦਵ ਨੂੰ' ਜੰਗਲ ਰਾਜ ਦਾ ਯੁਵਰਾਜ ਕਿਹਾ ਸੀ

Narendra Modi and Tejashwi Yadav

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਵੋਟਿੰਗ ਪੂਰੀ ਹੋਣ ਤੋਂ ਬਾਅਦ ਹੁਣ ਰਾਜਨੀਤਿਕ ਪਾਰਟੀਆਂ ਨੇ ਦੂਜੇ ਪੜਾਅ ਲਈ ਆਪਣੀ ਤਾਕਤ ਲਾ ਦਿੱਤੀ ਹੈ। ਇਸ ਮਿਆਦ ਦੇ ਦੌਰਾਨ, ਇੱਕ ਦੂਜੇ ਤੇ ਇਲਜ਼ਾਮਾਂ ਦਾ ਪੜਾਅ ਵੀ ਤੇਜ਼ ਹੋ ਗਿਆ ਹੈ।

ਇਸ ਕੜੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜੰਗਲਰਾਜ ਦੇ ਯੁਵਰਾਜ ਕਹੇ ਜਾਣ ਜਾਣ ਤੇ  ਮਹਾਂਗਠਬੰਧਨ ਦੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸ਼ਵੀ ਯਾਦਵ ਨੇ ਉਸ ਵੇਲੇ ਆਪਣੀ ਪ੍ਰਤੀਕਿਰਿਆ  ਦਿੱਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਟਿੱਪਣੀ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਤੇਜਸ਼ਵੀ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਹ ਕੁਝ ਵੀ ਬੋਲ ਸਕਦੇ ਹਨ।

 ਮੈਂ ਇਸ 'ਤੇ ਟਿੱਪਣੀ ਨਹੀਂ ਕਰਨੀ। ਤੇਜਸ਼ਵੀ ਨੇ ਅੱਗੇ ਕਿਹਾ, 'ਪਰ ਜੇ ਉਹ ਆਏ ਸਨ ਤਾਂ ਉਹਨਾਂ ਨੂੰ ਬਿਹਾਰ, ਬੇਰੁਜ਼ਗਾਰੀ ਅਤੇ ਭੁੱਖਮਰੀ ਤੇ ਬੋਲਣਾ ਚਾਹੀਦਾ ਸੀ। ਲੋਕਾਂ ਦੀ ਉਮੀਦ ਸੀ ਉਹ  ਉਸ ਬਾਰੇ ਬੋਲਣਗੇ ਪਰ ਉਨ੍ਹਾਂ ਇਸ ਬਾਰੇ ਕੁਝ ਨਹੀਂ ਕਿਹਾ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀ ਆਰਜੇਡੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸ਼ਵੀ ਯਾਦਵ ਨੂੰ' ਜੰਗਲ ਰਾਜ ਦਾ ਯੁਵਰਾਜ ਕਿਹਾ ਸੀ। ਤੇਜਸ਼ਵੀ ਯਾਦਵ ਦਾ ਨਾਮ ਲਏ ਬਿਨਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲੋਕ ਪੁਰਾਣੇ ਟਰੈਕ ਰਿਕਾਰਡ ਦੇ ਅਧਾਰ ‘ਜੰਗਲ ਰਾਜ ਦੇ ਯੁਵਰਾਜ’ ਤੋਂ ਹੋਰ ਕੀ ਉਮੀਦ ਕਰ ਸਕਦੇ ਹਨ?

ਉਨ੍ਹਾਂ ਕਿਹਾ, ‘ਜੰਗਲ ਰਾਜ ਦੇ ਰਾਜਕੁਮਾਰ ਤੋਂ ਕੋਈ ਕੀ ਉਮੀਦ ਕਰ ਸਕਦਾ ਹੈ ਕਿ ਬਿਹਾਰ ਆਈਟੀ (ਸੂਚਨਾ ਤਕਨਾਲੋਜੀ) ਦਾ ਕੇਂਦਰ ਬਣੇਗਾ, ਜਾਂ ਕੀ ਉਹ ਰਾਜ ਨੂੰ ਆਧੁਨਿਕਤਾ ਦੇ ਕਿਸੇ ਵੀ ਖੇਤਰ ਵਿੱਚ ਅੱਗੇ ਲਿਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਇਹ ਸਮਾਂ ਉਨ੍ਹਾਂ ਲਈ ਨਹੀਂ ਹੈ ਜੋ ਵੱਡੀਆਂ, ਅਤੇ ਹਵਾ ਵਿਚ ਗੱਲਾਂ ਕਰਦੇ ਹਨ ਪਰ ਜਿਨ੍ਹਾਂ ਕੋਲ ਤਜਰਬਾ ਹੈ, ਜਿਨ੍ਹਾਂ ਨੇ ਬਿਹਾਰ ਨੂੰ ਹਨੇਰੇ ਤੋਂ ਬਾਹਰ ਲਿਆਇਆ ਹੈ, ਉਨ੍ਹਾਂ ਨੂੰ ਦੁਬਾਰਾ ਚੁਣਨਾ ਪਵੇਗਾ।