ਪਟਾਕੇ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਲੱਗੇਗਾ ਇੱਕ ਲੱਖ ਤੱਕ ਦਾ ਜੁਰਮਾਨਾ
11 ਵਿਸ਼ੇਸ਼ ਟੁਕੜੀਆਂ ਫਾਇਰ ਕਰੈਕਰ ਯੂਨਿਟਾਂ ਦੀ ਕਰਨਗੀਆਂ ਜਾਂਚ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਦਿੱਲੀ ਸਰਕਾਰ ਨੇ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਹਨ। ਇਸ ਦੇ ਤਹਿਤ ਸਰਕਾਰ ਨੇ ਦੀਵਾਲੀ ਪ੍ਰਦੂਸ਼ਣ ਮੁਕਤ ਬਣਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਨੇ ਦੀਵਾਲੀ ਮੌਕੇ ਸਿਰਫ ਗਰੀਨ ਪਟਾਕੇ ਜਗਾਉਣ ਦੀ ਇਜਾਜ਼ਤ ਦਿੱਤੀ ਹੈ ਅਤੇ ਹੋਰ ਪਟਾਕੇ ਸਾੜਨ 'ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
3 ਨਵੰਬਰ ਤੋਂ ਐਂਟੀ-ਕਰੈਕਰ ਮੁਹਿੰਮ
ਦਿੱਲੀ ਸਰਕਾਰ 3 ਨਵੰਬਰ ਤੋਂ ਐਂਟੀ-ਕਰੈਕਰ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ, ਜਿਸ ਲਈ ਡੀਪੀਸੀਸੀ ਦੀਆਂ 11 ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਜ ਸਰਕਾਰ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਹਰੇ ਪਟਾਕੇ ਚਲਾਉਣ ਲਈ ਗਰੀਨ ਐਪ ਵੀ ਲਿਆਵੇਗੀ।
ਹੋਰ ਪਟਾਖੇ ਚਲਾਉਣ ਵਾਲਿਆਂ 'ਤੇ 1 ਲੱਖ ਦਾ ਜ਼ੁਰਮਾਨਾ
ਦਿੱਲੀ ਵਿਚ ਸਰਕਾਰ ਨੇ ਪਟਾਖੇ ਚਲਾਉਣ ਸੰਬੰਧੀ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਰਾਸ਼ਟਰੀ ਰਾਜਧਾਨੀ ਵਿਚ ਹਰੇ ਪਟਾਖੇ ਛੱਡ ਕੇ ਪਟਾਕੇ ਚਲਾਉਣ 'ਤੇ 1 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ, ਜਿਸ ਨਾਲ ਪ੍ਰਦੂਸ਼ਣ ਵਧਦਾ ਹੈ।
ਸੁਪਰੀਮ ਕੋਰਟ ਦੇ ਆਦੇਸ਼ ਨਾਲ ਲਿਆ ਫੈਸਲਾ
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸੁਪਰੀਮ ਕੋਰਟ ਦੇ 2018 ਦੇ ਆਦੇਸ਼ਾਂ ਅਨੁਸਾਰ ਇਸ ਦੀਵਾਲੀ ‘ਤੇ ਸਿਰਫ ਹਰੇ ਪਟਾਖੇ ਹੀ ਬਣਾਏ ਜਾ ਸਕਦੇ ਹਨ, ਵੇਚੇ ਅਤੇ ਇਸਤੇਮਾਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਅਤੇ ਪੁਲਿਸ ਦੀਆਂ 11 ਵਿਸ਼ੇਸ਼ ਟੁਕੜੀਆਂ ਫਾਇਰ ਕਰੈਕਰ ਯੂਨਿਟਾਂ ਦੀ ਜਾਂਚ ਕਰਨਗੀਆਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਈ ਪੁਰਾਣਾ ਸਟਾਕ ਨਹੀਂ ਬਚਿਆ ਹੈ।