ਜੇ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਹੁਣ ਤੱਕ ਕਿਸਾਨਾਂ ‘ਤੇ ਕਈ ਵਾਰ ਗੋਲੀ ਚੱਲ ਜਾਂਦੀ - ਅਨਿਲ ਵਿੱਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ 11 ਮਹੀਨਿਆਂ ਤੋਂ ਕਿਸਾਨ ਅੰਦੋਲਨ ਨਾਲ ਸੰਜਮ ਨਾਲ ਨਜਿੱਠ ਰਹੀ ਹੈ

Anil Vij

 

ਹਰਿਆਣਾ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੀ ਏਲਨਾਬਾਦ ਉਪ ਚੋਣ ਲਈ ਭਾਜਪਾ ਦਾ ਕਮਲ ਖਿੜਨ ਦਾ ਦਾਅਵਾ ਕੀਤਾ ਹੈ। ਇੰਨਾ ਹੀ ਨਹੀਂ ਅਨਿਲ ਵਿੱਜ ਨੇ ਉਪ ਚੋਣਾਂ ਲਈ ਇਨੈਲੋ ਦੇ ਦਾਅਵੇਦਾਰ ਅਭੈ ਚੌਟਾਲਾ ਤੇ ਕਾਂਗਰਸ ਖਿਲਾਫ਼ ਵੀ ਤਿੱਖਾ ਹਮਲਾ ਕੀਤਾ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ਹਰਿਆਣਾ ਵਿਚ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਕਾਂਗਰਸ ਤੇ ਇਨੈਲੋ ਨੇ ਆਪਣੇ ਸਮੇਂ ਵਿਚ ਕਿਸਾਨਾਂ ’ਤੇ ਗੋਲੀਆਂ ਚਲਵਾਈਆਂ ਪਰ ਭਾਜਪਾ 11 ਮਹੀਨਿਆਂ ਤੋਂ ਕਿਸਾਨ ਅੰਦੋਲਨ ਨਾਲ ਸੰਜਮ ਨਾਲ ਨਜਿੱਠ ਰਹੀ ਹੈ, ਜੇਕਰ ਅੱਜ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਹੁਣ ਤੱਕ ਕਿਸਾਨਾਂ 'ਤੇ ਕਈ ਵਾਰ ਗੋਲੀ ਚੱਲ ਚੁੱਕੀ ਹੁੰਦੀ। 

ਦੱਸ ਦਈਏ ਕਿ ਅਭੈ ਚੌਟਾਲਾ ਨੇ ਹਾਲ ਹੀ ਵਿਚ ਆਪਣੇ ਇੱਕ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਜੇਕਰ ਕਿਸਾਨ ਚਾਹੁਣ ਤਾਂ ਉਹ ਸਹੁੰ ਨਹੀਂ ਚੁੱਕਣਗੇ। ਵਿਜ ਨੇ ਇਸ ਮਾਮਲੇ ਨੂੰ ਲੈ ਕੇ ਅਭੈ ਚੌਟਾਲਾ 'ਤੇ ਵੀ ਨਿਸ਼ਾਨਾ ਸਾਧਿਆ। ਅਨਿਲ ਵਿਜ ਨੇ ਕਿਹਾ ਕਿ ਇਹ ਕੋਈ ਗਿੱਲੀ ਡੰਡੇ ਦੀ ਖੇਡ ਨਹੀਂ ਹੈ ਕਿ ਜਦੋਂ ਮਰਜ਼ੀ ਅਸਤੀਫਾ ਦੇ ਦਿਓ ਅਤੇ ਜਦੋਂ ਮਰਜ਼ੀ ਚੋਣ ਲੜੋ, ਇਹ ਲੋਕਤੰਤਰ ਦਾ ਮਜ਼ਾਕ ਹੈ। ਵਿੱਜ ਨੇ ਅਭੈ ਚੌਟਾਲਾ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਲੋਕਤੰਤਰ ਦਾ ਮਜ਼ਾਕ ਨਾ ਉਡਾਓ।