5 ਸਾਲ ਦੇ ਬੱਚੇ ਨੇ ਸ਼ਰਾਰਤ ਕੀਤੀ ਤਾਂ ਪ੍ਰਿੰਸੀਪਲ ਨੇ ਬਿਲਡਿੰਗ ਤੋਂ ਉਲਟਾ ਲਟਕਾਇਆ, ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਖੇ ਇਕ ਪ੍ਰਾਈਵੇਟ ਸਕੂਲ ਵਿਚ ਸ਼ਰਮਨਾਕ ਘਟਨਾ ਦੇਖਣ ਨੂੰ ਮਿਲੀ।

School

ਲਖਨਊ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਖੇ ਇਕ ਪ੍ਰਾਈਵੇਟ ਸਕੂਲ ਵਿਚ ਸ਼ਰਮਨਾਕ ਘਟਨਾ ਦੇਖਣ ਨੂੰ ਮਿਲੀ। ਦਰਅਸਲ ਸਕੂਲ ਦੇ ਪ੍ਰਿੰਸੀਪਲ ਨੇ ਕਲਾਸ ਦੇ 2 ਬੱਚਿਆਂ ਨੂੰ ਅਜਿਹੀ ਸਜ਼ਾ ਦਿੱਤੀ, ਜਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਪ੍ਰਿੰਸੀਪਲ ਨੇ 5 ਸਾਲ ਦੇ ਬੱਚੇ ਨੂੰ ਪੈਰ ਤੋਂ ਫੜ ਕੇ ਬਿਲਡਿੰਗ ਤੋਂ ਉਲਟਾ ਲਟਕਾ ਦਿੱਤਾ।

ਹੋਰ ਪੜ੍ਹੋ: ਲਲਿਤਪੁਰ ਵਿਖੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪ੍ਰਿਯੰਕਾ ਗਾਂਧੀ

ਇਸ ਦੀ ਫੋਟੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਡੀਐਮ ਨੇ ਕਾਰਵਾਈ ਕਰਦਿਆਂ ਪ੍ਰਿੰਸੀਪਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਾਮਲਾ ਮਿਰਜ਼ਾਪੁਰ ਜ਼ਿਲ੍ਹੇ ਦੇ ਅਹਰੌਰਾ ਵਿਖੇ ਸਥਿਤ ਸਦਭਾਵਨਾ ਸਿੱਖਿਆ ਸੰਸਥਾਨ ਜੂਨੀਅਰ ਹਾਈ ਸਕੂਲ ਦਾ ਹੈ। ਇੱਥੇ ਦੂਜੀ ਕਲਾਸ ਵਿਚ ਪੜ੍ਹਨ ਵਾਲੇ ਸੋਨੂੰ ਯਾਦਵ ਨਾਂਅ ਦੇ ਵਿਦਿਆਰਥੀ ਨੇ ਗੋਲਗੱਪੇ ਖਾਣ ਦੌਰਾਨ ਦੂਜੇ ਬੱਚਿਆਂ ਨਾਲ ਸ਼ਰਾਰਤ ਕਰ ਦਿੱਤੀ ਸੀ।

ਹੋਰ ਪੜ੍ਹੋ: ਜੇ ਸੜਕਾਂ ਖੁੱਲ੍ਹੀਆਂ ਤਾਂ ਆਪਣੀ ਫ਼ਸਲ ਵੇਚਣ ਲਈ ਸੰਸਦ ਵੀ ਜਾਵਾਂਗੇ- ਰਾਕੇਸ਼ ਟਿਕੈਤ

ਇਸ ਬਾਰੇ ਜਦੋਂ ਪ੍ਰਿੰਸੀਪਲ ਮਨੋਜ ਵਿਸ਼ਵਕਰਮਾ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਗੁੱਸੇ ਵਿਚ ਵਿਦਿਆਰਥੀ ਨੂੰ ਇਕ ਪੈਰ ਤੋਂ ਫੜ ਤੇ ਬਿਲਡਿੰਗ ਤੋਂ ਹੇਠਾਂ ਲਟਕਾ ਦਿੱਤਾ। ਇਸ ਦੌਰਾਨ ਬੱਚਾ ਰੌਣ ਲੱਗਿਆ ਅਤੇ ਉਸ ਨੇ ਮਾਫੀ ਵੀ ਮੰਗੀ। ਇਸ ਦੌਰਾਨ ਕਿਸੇ ਨੇ ਘਟਨਾ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।

ਹੋਰ ਪੜ੍ਹੋ: ਲੋਕ ਮਿੱਟੀ ਦੇ ਦੀਵੇ ਖਰੀਦਣ ਦੀ ਬਜਾਏ ਖਰੀਦ ਰਹੇ ਨੇ China Made ਦੀਵੇ

ਇਸ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਪ੍ਰਵੀਣ ਕੁਮਾਰ ਨੇ ਮਾਮਲੇ ’ਤੇ ਐਕਸ਼ਨ ਲੈਂਦਿਆਂ ਜਾਂਚ ਦੇ ਨਿਰਦੇਸ਼ ਦਿੱਤੇ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮਨੋਜ ਵਿਸ਼ਵਕਰਮਾ ਨੂੰ ਹਿਰਾਸਤ ਵਿਚ ਲੈ ਲਿਆ। ਉਹਨਾਂ ਖਿਲਾਫ਼ ਆਈਪੀਸੀ ਦੀ ਧਾਰਾ 352, 506 ਅਤੇ ਨਾਬਾਲਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ।