ਹਿਮਾਚਲ ਦੇ ਜ਼ਿਲ੍ਹਾ ਬਿਆਸ ਦਰਿਆ 'ਚ ਰਿਵਰ ਰਾਫਟਿੰਗ ਦੌਰਾਨ ਵਾਪਰਿਆ ਹਾਦਸਾ, 2 ਲੜਕੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਜ਼ਖ਼ਮੀ ਗੰਭੀਰ ਰੂਪ ਵਿਚ ਜ਼ਖਮੀ

Two girls killed in river rafting accident in Beas river in Himachal Pradesh

 

ਕੁੱਲੂ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁੱਲੂ 'ਚ ਬਿਆਸ ਨਦੀ 'ਤੇ ਰਿਵਰ ਰਾਫਟਿੰਗ ਦੌਰਾਨ ਕਿਸ਼ਤੀ ਪਲਟ ਗਈ। ਇਸ ਵਿੱਚ ਛੇ ਔਰਤਾਂ ਡੁੱਬ ਗਈਆਂ। ਹਾਲਾਂਕਿ ਛੇ ਵਿੱਚੋਂ ਚਾਰ ਲੜਕੀਆਂ ਨੂੰ ਬਚਾ ਲਿਆ ਗਿਆ ਹੈ, ਜਦਕਿ ਦੋ ਦੀ ਮੌਤ ਹੋ ਗਈ ਹੈ।

 

 

 ਹੋਰ ਵੀ ਪੜ੍ਹੋ: ਸੁਖਬੀਰ ਬਾਦਲ ਦੀ ਰੈਲੀ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਕਾਰ ਦੀ ਚਪੇਟ 'ਚ ਨੌਜਵਾਨ, ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀਆਂ ਲੜਕੀਆਂ ਮੁੰਬਈ ਦੀਆਂ ਰਹਿਣ ਵਾਲੀਆਂ ਹਨ ਅਤੇ ਕੁੱਲੂ-ਮਨਾਲੀ ਘੁੰਮਣ ਆਈਆਂ ਸਨ। ਐਸਪੀ ਕੁੱਲੂ ਗੁਰਦੇਵ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਕੁੱਲੂ ਜ਼ਿਲੇ ਵਿਚ ਬਿਆਸ ਨਦੀ 'ਤੇ ਰਿਵਰ ਰਾਫਟਿੰਗ ਬਹੁਤ ਮਸ਼ਹੂਰ ਹੈ। ਅਜਿਹੇ 'ਚ ਕਈ ਸੈਲਾਨੀ ਇੱਥੇ ਰਿਵਰ ਰਾਫਟਿੰਗ ਲਈ ਪਹੁੰਚਦੇ ਹਨ। ਇਹ ਹਾਦਸਾ ਪੁਲਿਸ ਲਾਈਨ ਨੇੜੇ ਬਿਆਸ ਦਰਿਆ ਵਿੱਚ ਵਾਪਰਿਆ।

 

 

 ਹੋਰ ਵੀ ਪੜ੍ਹੋ:  ਸੁਪਰਸਟਾਰ ਪੁਨੀਤ ਰਾਜਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ  

ਪੁਲਿਸ ਨੇ ਦੱਸਿਆ ਕਿ ਹਾਦਸੇ ਦੌਰਾਨ ਬੇੜੇ 'ਚ ਕੁੱਲ 6 ਲੜਕੀਆਂ ਸਵਾਰ ਸਨ। ਇਸ ਦੌਰਾਨ ਅਚਾਨਕ ਬਿਆਸ ਦਰਿਆ ਵਿੱਚ ਬੇੜਾ ਪਲਟ ਗਿਆ। ਹਾਦਸੇ 'ਚ ਜਿੱਥੇ 2 ਲੜਕੀਆਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਜ਼ਖਮੀ ਔਰਤਾਂ ਨੂੰ ਇਲਾਜ ਲਈ ਕੁੱਲੂ ਦੇ ਖੇਤਰੀ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।