SSC ਵਲੋਂ ਕਾਂਸਟੇਬਲ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਭਰੀਆਂ ਜਾਣਗੀਆਂ ਕੁੱਲ 24,396 ਅਸਾਮੀਆਂ 

ਏਜੰਸੀ

ਖ਼ਬਰਾਂ, ਰਾਸ਼ਟਰੀ

30 ਨਵੰਬਰ ਤੱਕ ਦਿਤੀ ਜਾ ਸਕਦੀ ਹੈ ਆਨਲਾਈਨ ਅਰਜ਼ੀ 

SSC released notification for constable recruitment,

18 ਤੋਂ 23 ਸਾਲ ਦੇ 10ਵੀਂ ਪਾਸ ਉਮੀਦਵਾਰ ਕਰ ਸਕਦੇ ਹਨ ਅਪਲਾਈ 
ਨਵੀਂ ਦਿੱਲੀ :
ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਨੇ ਜੀਡੀ ਕਾਂਸਟੇਬਲ ਭਰਤੀ ਪ੍ਰੀਖਿਆ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸ਼ਡਿਊਲ ਮੁਤਾਬਕ ਇਸ ਵਾਰ ਕਾਂਸਟੇਬਲ ਦੀਆਂ ਕੁੱਲ 24,396 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਲਈ ਜਾਵੇਗੀ। ਇਨ੍ਹਾਂ ਵਿੱਚੋਂ 21579 ਪੁਰਸ਼ ਕਾਂਸਟੇਬਲ ਅਤੇ 2626 ਮਹਿਲਾ ਕਾਂਸਟੇਬਲਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਹੋਣੀ ਹੈ।

ਜੋ ਉਮੀਦਵਾਰ ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਣਗੇ, ਉਨ੍ਹਾਂ ਨੂੰ ਨੀਮ ਫੌਜੀ ਬਲਾਂ ਜਿਵੇਂ ਕਿ ਸੀਆਰਪੀਐਫ, ਬੀਐਸਐਫ, ਸੀਆਈਐਸਐਫ, ਆਈਟੀਬੀਪੀ ਵਿੱਚ ਕਾਂਸਟੇਬਲ ਜੀਡੀ ਦੀਆਂ ਅਸਾਮੀਆਂ ਲਈ ਭਰਤੀ ਕੀਤਾ ਜਾਵੇਗਾ। ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ 30 ਨਵੰਬਰ 2022 ਤੱਕ ssc.nic.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 1 ਦਸੰਬਰ ਹੈ। ਸ਼ਡਿਊਲ ਮੁਤਾਬਕ ਇਸ ਵਾਰ ਪ੍ਰੀਖਿਆ ਵਿੱਚ ਕਈ ਬਦਲਾਅ ਕੀਤੇ ਗਏ ਹਨ। ਜੀਡੀ ਕਾਂਸਟੇਬਲ ਦੀ ਭਰਤੀ ਦਾ ਲਿਖਤੀ ਟੈਸਟ ਪਹਿਲਾਂ ਨਾਲੋਂ ਵੱਖਰਾ ਹੋਵੇਗਾ। ਜਿਹੜਾ ਪੇਪਰ ਪਹਿਲਾਂ ਡੇਢ ਘੰਟੇ ਦਾ ਹੁੰਦਾ ਸੀ, ਹੁਣ ਪੇਪਰ ਇਕ ਘੰਟੇ ਦਾ ਹੋਵੇਗਾ। ਨਾਲ ਹੀ ਪੇਪਰ ਵਿੱਚ 100 ਦੀ ਬਜਾਏ ਸਿਰਫ਼ 80 ਸਵਾਲ ਪੁੱਛੇ ਜਾਣਗੇ। ਪਹਿਲਾਂ ਵਾਂਗ ਨੈਗੇਟਿਵ ਮਾਰਕਿੰਗ ਹੋਵੇਗੀ ਅਤੇ ਗਲਤ ਜਵਾਬ ਲਈ ਅੱਧਾ ਅੰਕ ਕੱਟਿਆ ਜਾਵੇਗਾ। ਅਨੁਸੂਚੀ ਅਨੁਸਾਰ ਅਪਲਾਈ ਕਰਨ ਲਈ ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। ਉਮਰ ਸੀਮਾ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਐਸਸੀ, ਐਸਟੀ ਵਰਗ ਨੂੰ ਉਪਰਲੀ ਉਮਰ ਹੱਦ ਵਿੱਚ ਪੰਜ ਸਾਲ ਅਤੇ ਓਬੀਸੀ ਲਈ ਤਿੰਨ ਸਾਲ ਦੀ ਛੋਟ ਮਿਲੇਗੀ। ਇਸ ਪ੍ਰੀਖਿਆ ਰਾਹੀਂ ਬੀਐਸਐਫ ਵਿੱਚ 10497, ਸੀਆਈਐਸਐਫ ਵਿੱਚ 100, ਸੀਆਰਪੀਐਫ ਵਿੱਚ 8911, ਐਸਐਸਬੀ ਵਿੱਚ 1284, ਆਈਟੀਬੀਪੀ ਵਿੱਚ 1613, ਏਆਰ ਵਿੱਚ 1697 ਅਤੇ ਐਸਐਸਐਫ ਵਿੱਚ 103 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਲਿਖਤੀ ਪ੍ਰੀਖਿਆ CBT ਮੋਡ ਵਿੱਚ ਕਰਵਾਈ ਜਾਵੇਗੀ।

ਟੀਅਰ - 1 ਦੀ ਪ੍ਰੀਖਿਆ 1 ਜਨਵਰੀ ਨੂੰ ਹੋਵੇਗੀ। ਉਸ ਤੋਂ ਬਾਅਦ ਸਫਲ ਉਮੀਦਵਾਰਾਂ ਨੂੰ ਫਿਜ਼ੀਕਲ ਟੈਸਟ ਅਤੇ ਪੀ.ਐੱਸ.ਟੀ. ਲਈ ਬੁਲਾਇਆ ਜਾਵੇਗਾ। ਪੀਈਟੀ ਦਾ ਸੰਚਾਲਨ ਸੀਆਰਪੀਐਫ ਦੁਆਰਾ ਕੀਤਾ ਜਾਵੇਗਾ। ਲਿਖਤੀ ਪ੍ਰੀਖਿਆ ਵਿੱਚ, ਜਨਰਲ ਇੰਟੈਲੀਜੈਂਸ ਅਤੇ ਤਰਕ, ਜਨਰਲ ਨਾਲੇਜ ਅਤੇ ਜਨਰਲ ਅਵੇਅਰਨੈਸ, ਐਲੀਮੈਂਟਰੀ ਮੈਥ ਅਤੇ ਅੰਗਰੇਜ਼ੀ/ਹਿੰਦੀ ਵਿਸ਼ਿਆਂ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ। 

ਚਾਰੇ ਭਾਗਾਂ ਵਿੱਚੋਂ 20-20 ਸਵਾਲ ਪੁੱਛੇ ਜਾਣਗੇ। ਸਾਰੇ ਭਾਗ 40-40 ਅੰਕਾਂ ਦੇ ਹੋਣਗੇ। ਪੇਪਰ ਦੀ ਮਿਆਦ 60 ਮਿੰਟ ਹੋਵੇਗੀ।ਜਿਹੜੇ ਉਮੀਦਵਾਰ ਪੀ.ਈ.ਟੀ. ਪੀ.ਐੱਸ.ਟੀ. ਵਿੱਚ ਪਾਸ ਹੋਣਗੇ, ਉਹ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ 'ਤੇ ਅੰਤਿਮ ਮੈਰਿਟ ਸੂਚੀ ਵਿਚ ਸ਼ਾਮਲ ਕੀਤੇ ਜਾਣਗੇ। ਇੱਛੁਕ ਉਮੀਦਵਾਰ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।